ਅਮਰੀਕੀ ਵਿੱਤ ਮੰਤਰੀ ਭਾਰਤ-ਯੂਰੋਪੀਅਨ ਯੂਨੀਅਨ ਵਪਾਰ ਸਮਝੌਤੇ ਤੋਂ ਬਹੁਤ ਨਿਰਾਸ਼

News Online
1 Min Read

ਆਪਣਾ ਪੰਜਾਬ ਮੀਡੀਆ: ਭਾਰਤ ਅਤੇ ਯੂਰਪੀਅਨ ਯੂਨੀਅਨ (ਈਯੂ) ਵਿਚਕਾਰ ਹੋਏ ਮੁਕਤ ਵਪਾਰ ਸਮਝੌਤੇ (ਐੱਫਟੀਆ) ਨੂੰ ਲੈ ਕੇ ਅਮਰੀਕਾ ਨੇ ਖੁੱਲ੍ਹ ਕੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਅਮਰੀਕੀ ਵਿੱਤ ਮੰਤਰੀ ਸਕੌਟ ਬੇਸੈਂਟ ਨੇ ਯੂਰਪੀ ਦੇਸ਼ਾਂ ਨੂੰ “ਨਿਰਾਸ਼ਾਜਨਕ” ਕਰਾਰ ਦਿੰਦਿਆਂ ਕਿਹਾ ਕਿ ਉਹ ਰੂਸ-ਯੂਕਰੇਨ ਯੁੱਧ ਦੇ ਬਾਵਜੂਦ ਵਪਾਰਕ ਹਿਤਾਂ ਨੂੰ ਪਹਿਲ ਦੇ ਰਹੇ ਹਨ।
ਸੀਐਨਬੀਸੀ ਨੂੰ ਦਿੱਤੇ ਇੰਟਰਵਿਊ ਵਿੱਚ ਬੇਸੈਂਟ ਨੇ ਦੋਸ਼ ਲਗਾਇਆ ਕਿ ਭਾਰਤ ਵੱਲੋਂ ਖਰੀਦੇ ਗਏ ਰੂਸੀ ਤੇਲ ਤੋਂ ਤਿਆਰ ਰਿਫਾਇੰਡ ਉਤਪਾਦਾਂ ਦਾ ਸਭ ਤੋਂ ਵੱਡਾ ਖਰੀਦਦਾਰ ਯੂਰਪ ਹੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਰੂਸੀ ਤੇਲ ਦੀ ਖਰੀਦ ’ਤੇ ਭਾਰਤ ਖ਼ਿਲਾਫ਼ ਟੈਰਿਫ ਅਤੇ ਪਾਬੰਦੀਆਂ ਲਗਾਈਆਂ, ਪਰ ਯੂਰਪੀ ਦੇਸ਼ਾਂ ਨੇ ਇਸ ਮਾਮਲੇ ’ਚ ਵਾਸ਼ਿੰਗਟਨ ਦਾ ਸਾਥ ਨਹੀਂ ਦਿੱਤਾ।ਬੇਸੈਂਟ ਮੁਤਾਬਕ, ਯੂਰਪ ਵੱਲੋਂ ਭਾਰਤ ਨਾਲ ਵੱਡਾ ਵਪਾਰ ਸਮਝੌਤਾ ਕਰਨਾ ਇਹ ਦਰਸਾਉਂਦਾ ਹੈ ਕਿ ਯੂਕਰੇਨ ਦੇ ਮੁੱਦੇ ਨਾਲੋਂ ਉਨ੍ਹਾਂ ਲਈ ਵਪਾਰ ਜ਼ਿਆਦਾ ਮਹੱਤਵਪੂਰਨ ਹੈ।

Share This Article
Leave a Comment

Leave a Reply