ਆਪਣਾ ਪੰਜਾਬ ਮੀਡੀਆ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਰਾਂਸੀਸੀ ਵਾਈਨ ਅਤੇ ਸ਼ੈਂਪੇਨ ’ਤੇ 200 ਫੀਸਦੀ ਟੈਰਿਫ ਲਗਾਉਣ ਦੀ ਧਮਕੀ ਦਿੰਦਿਆਂ ਕਿਹਾ ਕਿ ਇਹ ਕਦਮ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਅਮਰੀਕਾ ਦੀ ਸ਼ਾਂਤੀ ਬੋਰਡ ਪਹਿਲਕਦਮੀ ਵਿੱਚ ਸ਼ਾਮਲ ਹੋਣ ਲਈ ਮਜਬੂਰ ਕਰੇਗਾ। ਟਰੰਪ ਨੇ ਦਾਅਵਾ ਕੀਤਾ ਕਿ ਮੈਕਰੋਨ ਦਾ ਸ਼ਾਮਲ ਹੋਣਾ ਲਾਜ਼ਮੀ ਨਹੀਂ, ਪਰ ਟੈਰਿਫ ਨਾਲ ਉਹ “ਆਪ ਹੀ ਸ਼ਾਮਲ ਹੋ ਜਾਣਗੇ।” ਇਸਦੇ ਉਲਟ, ਮੈਕਰੋਨ ਦੇ ਨਜ਼ਦੀਕੀ ਸੂਤਰਾਂ ਨੇ ਕਿਹਾ ਕਿ ਫਰਾਂਸ ਇਸ ਪੜਾਅ ’ਤੇ ਇਸ ਪਹਿਲਕਦਮੀ ਵਿੱਚ ਸ਼ਾਮਲ ਹੋਣ ਦਾ ਇਰਾਦਾ ਨਹੀਂ ਰੱਖਦਾ। ਗੌਰਤਲਬ ਹੈ ਕਿ ਟਰੰਪ ਦੀ ਸ਼ਾਂਤੀ ਬੋਰਡ ਯੋਜਨਾ ਦਾ ਮਕਸਦ ਵਿਸ਼ਵ ਪੱਧਰੀ ਟਕਰਾਵਾਂ ਦਾ ਹੱਲ ਲੱਭਣਾ ਹੈ, ਜਿਸ ’ਚ ਮੈਂਬਰ ਦੇਸ਼ਾਂ ਤੋਂ ਵੱਡੇ ਵਿੱਤੀ ਯੋਗਦਾਨ ਦੀ ਵੀ ਮੰਗ ਕੀਤੀ ਗਈ ਹੈ

