ਇਸਲਾਮਾਬਾਦ : ਆਪਣਾ ਪੰਜਾਬ ਮੀਡੀਆ – ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸ਼ਹਾਕ ਡਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਮੁਲਕ ਕਸ਼ਮੀਰ ਅਤੇ ਹੋਰ ਸਾਰੇ ਲੰਬਿਤ ਮੁੱਦਿਆਂ ‘ਤੇ ਚਰਚਾ ਲਈ ਭਾਰਤ ਨਾਲ ਵਿਆਪਕ ਗੱਲਬਾਤ ਵਾਸਤੇ ਤਿਆਰ ਹੈ। ਇਸਲਾਮਾਬਾਦ ਵਿੱਚ ਸੰਸਦ ਤੋਂ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਰ ਨੇ ਕਿਹਾ ਕਿ ਗੱਲਬਾਤ, ਜਦੋਂ ਵੀ ਹੋਵੇਗੀ, ਸਿਰਫ਼ ਕਸ਼ਮੀਰ ‘ਤੇ ਹੀ ਨਹੀਂ, ਸਗੋਂ ਸਾਰੇ ਮੁੱਦਿਆਂ ‘ਤੇ ਹੋਵੇਗੀ। ਉਨ੍ਹਾਂ ਤੋਂ ਭਾਰਤ ਨਾਲ ਗੱਲਬਾਤ ਸਬੰਧੀ ਪੁੱਛਿਆ ਗਿਆ ਸੀ।ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਪਾਕਿਸਤਾਨ ਨਾਲ ਸਿਰਫ਼ ਮਕਬੂਜ਼ਾ ਕਸ਼ਮੀਰ ਨੂੰ ਵਾਪਸ ਲੈਣ ਅਤੇ ਅਤਿਵਾਦ ਦੇ ਮੁੱਦੇ ‘ਤੇ ਹੀ ਗੱਲਬਾਤ ਕਰੇਗਾ।

