Punjab News in Punjabi by Apna Punjab media – ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਅਗਲੇ 6 ਮਹੀਨਿਆਂ ਵਿਚ ਪੰਜਾਬ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਜਾਵੇਗਾ ਕਿਉਂਕਿ ਸਰਕਾਰ ਨੇ ਪੂਰੀ ਸ਼ਕਤੀ ਨਾਲ ਨਸ਼ਿਆਂ ਖਿਲਾਫ ਜੰਗ ਵਿੱਢੀ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀਂ ਨਿਸ਼ਚਾ ਕਰ ਲਿਆ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਅਤੇ ਇਸ ਦੇ ਲਈ ਸਰਕਾਰ ਜੀਅ-ਜਾਨ ਨਾਲ ਜੁਟੀ ਹੋਈ ਹੈ। ਸਰਕਾਰ ਨੂੰ ਨਸ਼ਿਆਂ ਖਿਲਾਫ ਮਹਾਜੰਗ ਵਿੱਢਣ ਵਿਚ 3 ਸਾਲ ਦਾ ਸਮਾਂ ਇਸ ਲਈ ਲੱਗ ਗਿਆ ਕਿਉਂਕਿ ਉਹ ਪੂਰੀ ਤਿਆਰੀ ਨਾਲ ਮੈਦਾਨ ਵਿਚ ਉਤਰਨਾ ਚਾਹੁੰਦੀ ਸੀ।
ਮੁੱਖ ਮੰਤਰੀ ਕਾਲੀ ਮਾਤਾ ਮੰਦਰ ਪਟਿਆਲਾ ’ਚ ਨਤਮਸਤਕ ਹੋਏ ਅਤੇ ਪੰਜਾਬ ਦੀ ਖੁਸ਼ਹਾਲੀ ਤੇ ਸ਼ਾਂਤੀ ਲਈ ਪ੍ਰਾਰਥਨਾ ਕੀਤੀ।
ਮੰਦਰ ਵਿਚ ਉਨ੍ਹਾਂ ਨੂੰ ਮਾਤਾ ਦੀ ਚੁਨਰੀ ਪਹਿਨਾ ਕੇ ਸਨਮਾਨਤ ਕੀਤਾ ਗਿਆ। ਉਨ੍ਹਾਂ ਮੰਦਰ ਅਧਿਕਾਰੀਆਂ ਤੇ ਪ੍ਰਬੰਧਕਾਂ ਨਾਲ ਮੰਦਰ ਵਿਚ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਚਰਚਾ ਕੀਤੀ। ਇਸ ਮੌਕੇ ’ਤੇ ਮੁੱਖ ਮੰਤਰੀ ਦੇ ਨਾਲ ਸਥਾਨਕ ਵਿਧਾਇਕ ਵੀ ਮੌਜੂਦ ਸਨ, ਜਿਨ੍ਹਾਂ ਮੁੱਖ ਮੰਤਰੀ ਦੇ ਮੰਦਰ ਵਿਚ ਪਹੁੰਚਣ ’ਤੇ ਉਨ੍ਹਾਂ ਦਾ ਸਵਾਗਤ ਕੀਤਾ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਨਸ਼ਿਆਂ ਖਿਲਾਫ ਜੰਗ ਸ਼ੁਰੂ ਕਰਦਿਆਂ ਹੀ ਸਭ ਤੋਂ ਪਹਿਲਾਂ ਪੁਲਸ ਥਾਣਿਆਂ ਵਿਚ ਅਦਲਾ-ਬਦਲੀ ਦਾ ਕੰਮ ਸ਼ੁਰੂ ਕੀਤਾ ਕਿਉਂਕਿ ਸਾਲਾਂ ਤੋਂ ਪੁਲਸ ਮੁਲਾਜ਼ਮ ਇਕੋ ਥਾਣੇ ਵਿਚ ਬੈਠੇ ਹੋਏ ਸਨ।
“ਪੰਜਾਬ ਦੇ ਮੱਥੇ ਤੋਂ ਧੋਣਾ ਚਾਹੁੰਦੇ ਹਾਂ ‘ਉੱਡਦਾ ਪੰਜਾਬ’ ਦਾ ਕਲੰਕ”
Punjab News in Punjabi ਉਨ੍ਹਾਂ ਇਹ ਬਿਆਨ ਪਟਿਆਲਾ ਦੇ ਕਾਲੀ ਮਾਤਾ ਮੰਦਰ ਵਿੱਚ ਮੱਥਾ ਟੇਕਣ ਤੋਂ ਬਾਅਦ ਦਿੱਤਾ ਪੰਜਾਬ ਸਰਕਾਰ ਸੂਬੇ ਦੇ ਮੱਥੇ ’ਤੇ ਲੱਗਾ ਇਹ ਕਲੰਕ ‘ਉੱਡਦਾ ਪੰਜਾਬ’ ਧੋਣਾ ਚਾਹੁੰਦੀ ਹੈ, ਜਿਸ ਨਾਲ ਇਸ ਦੀ ਪਛਾਣ ਪੜ੍ਹੇ-ਲਿਖੇ ਪੰਜਾਬ ਵਜੋਂ ਹੋਵੇਗੀ। ਪਹਿਲੀ ਵਾਰ ਸਰਕਾਰੀ ਸਕੂਲਾਂ ਦੇ 805 ਬੱਚੇ ਨੀਟ, 446 ਬੱਚੇ ਜੇ. ਈ. ਅਤੇ 44 ਬੱਚੇ ਐਡਵਾਂਸਡ ਜੇ. ਈ. ’ਚ ਚੁਣੇ ਗਏ ਹਨ।
ਮੁੱਖ ਮੰਤਰੀ ਮਾਨ ਦੇ ਇਸ ਦਾਅਵੇ ਬਾਰੇ ਤੁਹਾਡਾ ਕੀ ਕਹਿਣਾ ਹੈ? ਕੀ ਤੁਹਾਨੂੰ ਲੱਗਦਾ ਹੈ ਕਿ 6 ਮਹੀਨਿਆਂ ਵਿੱਚ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਨਾ ਸੰਭਵ ਹੈ? ਆਪਣੀ ਰਾਇ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰੋ।
#ਭਗਵੰਤਮਾਨ #ਪੰਜਾਬ #ਨਸ਼ਾਮੁਕਤਪੰਜਾਬ #ਨਸ਼ਿਆਂਖਿਲਾਫਜੰਗ #ਆਪ #BhagwantMann #Punjab #DrugFreePunjab #WarOnDrugs #AAP #BreakingNews #Punjab News in Punjabi

