ਭਾਰਤ ਅਤੇ ਇਜ਼ਰਾਈਲ ਨੂੰ ਪਾਇਲਟ ਸਮਿਤ ਮੱਛਾਰ ‘ਤੇ ਹੋਣਾ ਚਾਹੀਦਾ ਹੈ ਬਹੁਤ ਮਾਣ : ਕ੍ਰਿਸਟੋਫਰ ਲੈਂਡੌ
ਵਾਸ਼ਿੰਗਟਨ : ਆਪਣਾ ਪੰਜਾਬ ਮੀਡੀਆ : ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਕ੍ਰਿਸਟੋਫਰ ਲੈਂਡੌ ਨੇ ‘ਫਲਾਈਦੁਬਈ’ ਦੀ ਫਲਾਈਟ ਵਿੱਚ “ਅਤਿਵਾਦੀ ਘਟਨਾ” ਨੂੰ ਰੋਕਣ ਵਾਲੇ ਭਾਰਤੀ ਪਾਇਲਟ ਸਮਿਤ ਮੱਛਾਰ ਅਤੇ ਹੋਰ ਲੋਕਾਂ ਦੀ “ਕਮਾਲ ਦੀ ਬਹਾਦਰੀ” ਲਈ ਸ਼ਨਿੱਚਰਵਾਰ ਨੂੰ “ਦਿਲੋਂ ਸਤਿਕਾਰ” ਪ੍ਰਗਟ ਕੀਤਾ ਹੈ।
ਲੈਂਡੌ ਨੇ ‘ਐਕਸ’ (X) ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਮੈਂ ਫਲਾਈਦੁਬਈ ਦੀ ਫਲਾਈਟ FZ1073 ਦੇ ਭਾਰਤੀ ਪਾਇਲਟ ਕੈਪਟਨ ਸਮਿਤ ਮੱਛਾਰ ਅਤੇ ਯਾਨਿਵ ਹੁਯਾਨ ਸਮੇਤ ਉਸ ਫਲਾਈਟ ਵਿੱਚ ਸਵਾਰ ਜ਼ਿਆਦਾਤਰ ਇਜ਼ਰਾਈਲੀ ਯਾਤਰੀਆਂ ਦਾ ਤਹਿ ਦਿਲੋਂ ਸਤਿਕਾਰ ਕਰਨਾ ਚਾਹੁੰਦਾ ਹਾਂ। ਉਨ੍ਹਾਂ ਨੇ ਉਸ ਹਾਦਸੇ ਨੂੰ ਹੋਣ ਤੋਂ ਰੋਕਿਆ, ਜੋ ਦੁਨੀਆ ਦੀਆਂ ਸਭ ਤੋਂ ਭਿਆਨਕ ਅਤਿਵਾਦੀ ਘਟਨਾਵਾਂ ਵਿੱਚੋਂ ਇੱਕ ਹੋ ਸਕਦੀ ਸੀ।
ਲੈਂਡੌ ਨੇ ਕਿਹਾ ਕਿ ਅਜਿਹੀ ਦੁਨੀਆ ਵਿੱਚ ਜਿੱਥੇ ਮਸ਼ੀਨਾਂ ਅਤੇ ਤਕਨਾਲੋਜੀ ਸਾਡੇ ਲਈ ਬਹੁਤ ਕੁਝ ਕਰਦੀਆਂ ਹਨ, ਉਨ੍ਹਾਂ ਲੋਕਾਂ ਦੀ ਵੱਡੀ ਬਹਾਦਰੀ ਬਾਰੇ ਪੜ੍ਹਨਾ ਸੱਚਮੁੱਚ ਪ੍ਰੇਰਨਾ ਦੇਣ ਵਾਲਾ ਹੈ, ਜੋ ਆਪਣੀ ਆਮ ਜ਼ਿੰਦਗੀ ਜੀਅ ਰਹੇ ਸਨ ਅਤੇ ਇਸ ਤਰ੍ਹਾਂ ਦੀ ਮੁਸ਼ਕਲ ਬਾਰੇ ਉਨ੍ਹਾਂ ਨੇ ਸੋਚਿਆ ਵੀ ਨਹੀਂ ਸੀ। ਭਾਰਤ ਅਤੇ ਇਜ਼ਰਾਈਲ ਨੂੰ ਉਨ੍ਹਾਂ ‘ਤੇ ਬਹੁਤ ਮਾਣ ਹੋਣਾ ਚਾਹੀਦਾ ਹੈ।


