ਭਿਆਨਕ ਸਰਦੀ ਕਾਰਨ ਕੀਵ ‘ਤੇ ਹਮਲੇ ਰੋਕਣ ਲਈ ਸਹਿਮਤ ਹੋਏ ਪੁਤਿਨ : ਰਾਸ਼ਟਰਪਤੀ ਟਰੰਪ

News Online
1 Min Read

ਆਪਣਾ ਪੰਜਾਬ ਮੀਡੀਆ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਇੱਕ ਅਹਿਮ ਖੁਲਾਸਾ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਇਕ ਹਫ਼ਤੇ ਤੱਕ ਹਮਲੇ ਨਾ ਕਰਨ ਦੀ ਨਿੱਜੀ ਤੌਰ ‘ਤੇ ਅਪੀਲ ਕੀਤੀ ਹੈ। ਟਰੰਪ ਅਨੁਸਾਰ, ਇਹ ਬੇਨਤੀ ਯੂਕਰੇਨ ਵਿੱਚ ਪੈ ਰਹੀ ਭਿਆਨਕ ਸਰਦੀ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਗਈ ਹੈ।

ਵ੍ਹਾਈਟ ਹਾਊਸ ਵਿੱਚ ਆਯੋਜਿਤ ਇੱਕ ਕੈਬਨਿਟ ਮੀਟਿੰਗ ਦੌਰਾਨ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਇਸ ਅਪੀਲ ‘ਤੇ ਪੁਤਿਨ ਸਹਿਮਤ ਹੋ ਗਏ ਹਨ। ਟਰੰਪ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਪੁਤਿਨ ਨੂੰ ਨਿੱਜੀ ਤੌਰ ‘ਤੇ ਬੇਨਤੀ ਕੀਤੀ ਕਿ ਉਹ ਭਿਆਨਕ ਠੰਢ ਦੌਰਾਨ ਕੀਵ ਅਤੇ ਹੋਰ ਸ਼ਹਿਰਾਂ ‘ਤੇ ਹਮਲੇ ਨਾ ਕਰਨ”। ਹਾਲਾਂਕਿ, ਅਜੇ ਤੱਕ ਰੂਸ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ

Share This Article
Leave a Comment

Leave a Reply