Serving Community Worldwide
ਆਪਣਾ ਪੰਜਾਬ ਮੀਡੀਆ ਗਰੁੱਪ, ਨਿਊਯਾਰਕ ਪਿਛਲੇ 21 ਸਾਲਾਂ ਤੋਂ ਸੰਯੁਕਤ ਰਾਜ ਅਮਰੀਕਾ ਵਿੱਚ ਪੰਜਾਬੀ ਭਾਸ਼ਾ, ਸਭਿਆਚਾਰ ਅਤੇ ਪੱਤਰਕਾਰਤਾ ਨੂੰ ਲਗਾਤਾਰ Promote ਕਰਦਾ ਆ ਰਿਹਾ ਹੈ ਅਤੇ Free Service ਦਿੰਦਾ ਆ ਰਿਹਾ ਹੈ। ਹੁਣ ਸਮੇਂ ਦੀ ਲੋੜ ਨੂੰ ਸਮਝਦਿਆਂ, ਜਿੱਥੇ ਇੱਕ ਪਾਸੇ ਅਸੀਂ ਇੰਟਰਨੈਸ਼ਨਲ ਲੈਵਲ ’ਤੇ ਆਪਣਾ ਨੈੱਟਵਰਕ ਮਜ਼ਬੂਤ ਤਰੀਕੇ ਨਾਲ ਸਥਾਪਤ ਕਰ ਰਹੇ ਹਾਂ, ਓਥੇ ਹੀ ਦੂਜੇ ਪਾਸੇ ਆਪਣੀ ਵੈਬਸਾਈਟ ਨੂੰ ਨਵੀਂ ਟੈਕਨੋਲੋਜੀ ਅਤੇ ਆਧੁਨਿਕ ਫੀਚਰਾਂ ਨਾਲ ਅੱਪਡੇਟ ਕਰਕੇ ਦੁਬਾਰਾ ਰੀ-ਲਾਂਚ ਕਰ ਰਹੇ ਹਾਂ।
ਅਸੀਂ ਸਮੂਹ ਪੰਜਾਬੀ ਭਾਈਚਾਰੇ, ਖਾਸ ਕਰਕੇ ਪੰਜਾਬੀ ਨੌਜਵਾਨਾਂ ਨੂੰ ਖ਼ਾਸ ਅਪੀਲ ਕਰਦੇ ਹਾਂ ਕਿ ਉਹ ਸਦਾ ਦੀ ਤਰ੍ਹਾਂ ਸਾਡੇ ਨਾਲ ਵੱਧ-ਚੜ੍ਹ ਕੇ ਸਹਿਯੋਗ ਕਰਨ, ਤਾਂ ਜੋ ਅਸੀਂ ਪੰਜਾਬੀ ਭਾਸ਼ਾ ਨੂੰ ਦੇਸ਼ਾਂ–ਵਿਦੇਸ਼ਾਂ ਤੱਕ ਹੋਰ ਮਜ਼ਬੂਤੀ ਨਾਲ ਪ੍ਰਚਾਰਿਤ ਕਰ ਸਕੀ।
ਵਰਣਯੋਗ ਹੈ ਕਿ ਇੰਗਲੈਂਡ ਵਰਗਾ ਛੋਟਾ ਮੁਲਕ, ਜਿਸ ਨੇ ਕਦੇ ਦੁਨੀਆ ’ਤੇ ਰਾਜ ਕੀਤਾ, ਅੱਜ ਆਪਣੀ ਅੰਗਰੇਜ਼ੀ ਭਾਸ਼ਾ ਰਾਹੀਂ ਪੂਰੀ ਦੁਨੀਆ ਵਿੱਚ ਆਪਣੀ ਪਛਾਣ ਬਣਾਈ ਹੋਈ ਹੈ। ਉਸੇ ਤਰ੍ਹਾਂ ਸਾਡੀ ਪੰਜਾਬੀ ਭਾਸ਼ਾ ਵੀ ਬੇਹੱਦ ਖੂਬਸੂਰਤ, ਮਿੱਠੀ ਅਤੇ ਦਿਲ ਨੂੰ ਛੂਹਣ ਵਾਲੀ ਹੈ —ਪੰਜਾਬੀ ਵਿੱਚ ਕਹੀ ਗਈ ਗੱਲ ਹਰ ਕਿਸੇ ਨੂੰ ਆਪਣੀ ਲੱਗਦੀ ਹੈ।
ਆਓ, ਮਿਲ ਕੇ ਪੰਜਾਬੀ ਭਾਸ਼ਾ ਨੂੰ ਹੋਰ ਪ੍ਰਫੁੱਲਤ ਕਰੀਏ ਅਤੇ ਇਸ ਦੀ ਤਰੱਕੀ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਈਏ।
Punjabi language, culture, education and journalism survive only when we stand for them.
Apna Punjab Media has been serving Punjabi worldwide with honesty and dedication—now it’s your turn to step up. If you read, watch, or benefit from Punjabi content, support it financially.
Your online donation is not charity; it’s an investment in our mother tongue and future generations.
Donate today and keep Punjabi alive.
Sign in to your account