ਮੁਲਜ਼ਮ ਦਾ ਭਰਾ ਹਰਨੀਤ ਵੀ 2023 ਵਿਚ ਗੈਰ-ਕਾਨੂੰਨੀ ਤੌਰ ’ਤੇ ਹੋਇਆ ਸੀ ਅਮਰੀਕਾ ’ਚ ਦਾਖਲ
ਵਾਸ਼ਿੰਗਟਨ : Apna punajb media – ਅਮਰੀਕਾ ਦੇ ਫਲੋਰੀਡਾ ਵਿਚ 3 ਵਿਅਕਤੀਆਂ ਦੀ ਕਥਿਤ ਤੌਰ ’ਤੇ ਮੌਤ ਦੇ ਪੰਜਾਬੀ ਮੂਲ ਦੇ ਮੁਲਜ਼ਮ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਭਰਾ ਨੂੰ ਵੀ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈ. ਸੀ. ਈ.) ਨੇ ਗ੍ਰਿਫ਼ਤਾਰ ਕਰ ਲਿਆ ਹੈ। ਹਰਜਿੰਦਰ ਸਿੰਘ ਉਹ ਗੈਰ-ਕਾਨੂੰਨੀ ਪ੍ਰਵਾਸੀ ਹੈ ਜਿਸ ਵੱਲੋਂ ਫਲੋਰੀਡਾ ਦੀ ਸੇਂਟ ਲੂਸੀ ਕਾਊਂਟੀ ਦੇ ਟਰਨਪਾਈਕ ’ਤੇ ਗਲਤ ਯੂ-ਟਰਨ ਲੈਣ ’ਤੇ ਹੋਏ ਹਾਦਸੇ ’ਚ 3 ਵਿਅਕਤੀਆਂ ਦੀ ਜਾਨ ਚਲੀ ਗਈ ਸੀ।
ਆਈ. ਸੀ. ਈ. ਨੇ ਪੁਸ਼ਟੀ ਕੀਤੀ ਹੈ ਕਿ ਉਸ ਨੇ ਮੁਲਜ਼ਮ ਸਿੰਘ ਦੇ ਭਰਾ ਹਰਨੀਤ ਸਿੰਘ (25) ਨੂੰ ਗ੍ਰਿਫਤਾਰ ਕਰ ਲਿਆ ਹੈ, ਜੋ ਹਾਦਸੇ ਸਮੇਂ ਹਰਜਿੰਦਰ ਦੇ ਟਰੱਕ ਵਿਚ ਸਵਾਰ ਸੀ। ਅਧਿਕਾਰੀਆਂ ਨੇ ਕਿਹਾ ਕਿ ਉਹ ਵੀ ਅਮਰੀਕਾ ਵਿਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਿਹਾ ਸੀ। ਹਰਜਿੰਦਰ ਸਿੰਘ ਹਾਦਸੇ ਤੋਂ ਬਾਅਦ ਕੈਲੀਫੋਰਨੀਆ ਭੱਜ ਗਿਆ ਸੀ ਅਤੇ ਬਾਅਦ ਵਿਚ ਉਸ ਨੂੰ ਫਲੋਰੀਡਾ ਲਿਆਂਦਾ ਗਿਆ।

