ਨਿਵੇਸ਼ਕਾਂ ਵੱਲੋਂ ਪੰਜਾਬ ’ਚ ਕਰੀਬ 12 ਹਜ਼ਾਰ ਕਰੋੜ ਦੇ ਨਿਵੇਸ਼ ਦਾ ਭਰੋਸਾ

News Online
2 Min Read

ਆਪਣਾ ਪੰਜਾਬ ਮੀਡੀਆ : ਤਿੰਨ ਰੋਜ਼ਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਅੱਜ ਸਮਾਪਤ ਹੋ ਗਿਆ, ਜਿਸ ਵਿੱਚ ਨਿਵੇਸ਼ਕਾਂ ਨੇ ਅਗਲੇ ਤਿੰਨ ਤੋਂ ਚਾਰ ਸਾਲਾਂ ਵਿੱਚ ਸੂਬੇ ’ਚ 12,250 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਵਾਅਦਾ ਕੀਤਾ ਹੈ। ਸਟੀਲ ਤੋਂ ਲੈ ਕੇ ਟੈਕਸਟਾਈਲ ਤੱਕ ਅਤੇ ਕੰਪਰੈੱਸਡ ਬਾਇਓਗੈਸ (ਸੀ ਬੀ ਜੀ) ਤੋਂ ਲੈ ਕੇ ਹੱਡੀਆਂ ਦੇ ਇਲਾਜ ਦੇ ਉਪਕਰਨਾਂ ਤੱਕ, ਵੱਖ-ਵੱਖ ਖੇਤਰਾਂ ਦੇ ਨਿਰਮਾਤਾਵਾਂ ਨੇ ਸੂਬੇ ਵਿੱਚ ਉਦਯੋਗੀਕਰਨ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਪੰਜਾਬ ਨੂੰ ਆਰਥਿਕ ਵਿਕਾਸ ਦੀਆਂ ਨਵੀਆਂ ਉਚਾਈਆਂ ’ਤੇ ਲੈ ਕੇ ਜਾਵੇਗਾ। ਪਲਾਕਸ਼ਾ ਯੂਨੀਵਰਸਿਟੀ ਨੇ ਸੂਬੇ ਵਿੱਚ 5,000 ਕਰੋੜ ਰੁਪਏ ਨਿਵੇਸ਼ ਕਰਨ ਦਾ ਸੰਕਲਪ ਲਿਆ। ਇਸ ਯੂਨੀਵਰਸਿਟੀ ਨੇ ਸੰਮੇਲਨ ਦੀ ਮੇਜ਼ਬਾਨੀ ਵੀ ਕੀਤੀ।

ਜਰਮਨ ਬਾਇਓਫਿਊਲ ਕੰਪਨੀ ਵਰਬੀਓ ਇੰਡੀਆ ਦੀ ਭਾਰਤੀ ਸ਼ਾਖਾ ਨੇ ਪੰਜਾਬ ਵਿੱਚ 4,000 ਕਰੋੜ ਰੁਪਏ ਦੇ ਨਿਵੇਸ਼ ਦੀ ਯੋਜਨਾ ਦਾ ਐਲਾਨ ਕੀਤਾ। ਨਾਹਰ ਇੰਡਸਟਰੀਜ਼ ਨੇ 1,500 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ। ਟਾਈਨੌਰ ਆਰਥੋਟਿਕਸ ਆਪਣੇ ਕਾਰੋਬਾਰ ਦੇ ਵਿਸਤਾਰ ਲਈ 1,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ, ਜਿਸ ਦਾ ਟੀਚਾ 100 ਦੇਸ਼ਾਂ ਵਿੱਚ ਹੱਡੀਆਂ ਦੇ ਸਹਾਇਕ ਉਪਕਰਨ ਬਣਾਉਣ ਵਾਲੀ ਸਭ ਤੋਂ ਵੱਡੀ ਕੰਪਨੀ ਬਣਨਾ ਹੈ।
ਇਸ ਤੋਂ ਇਲਾਵਾ, ਐਕਰੀਲਿਕ ਅਤੇ ਵਰਸਟਿਡ ਯਾਰਨ ਨਿਰਮਾਤਾ ਗੰਗਾ ਐਕਰੋਵੂਲਜ਼ ਨੇ ਆਪਣੇ ਕੰਮਕਾਜ ਦੇ ਵਿਸਤਾਰ ਲਈ 750 ਕਰੋੜ ਰੁਪਏ ਨਿਵੇਸ਼ ਕਰਨ ਦੀ ਯੋਜਨਾ ਦਾ ਐਲਾਨ ਕੀਤਾ। ਕੰਪਨੀ ਦੇ ਪ੍ਰਧਾਨ ਅਮਿਤ ਥਾਪਰ ਨੇ ਕਿਹਾ ਅਸੀਂ ਸ਼ੁਰੂ ਵਿੱਚ 250 ਕਰੋੜ ਰੁਪਏ ਨਿਵੇਸ਼ ਕਰਨ ਦੀ ਯੋਜਨਾ ਬਣਾਈ ਸੀ, ਪਰ ਸੁਖਾਵੇਂ ਉਦਯੋਗਿਕ ਮਾਹੌਲ ਅਤੇ ਉਦਯੋਗ-ਪੱਖੀ ਨੀਤੀ ਤੋਂ ਉਤਸ਼ਾਹਿਤ ਹੋ ਕੇ ਅਸੀਂ ਆਪਣਾ ਨਿਵੇਸ਼ ਤਿੱਗਣਾ ਕਰ ਦਿੱਤਾ ਹੈ।’’

Share This Article
Leave a Comment

Leave a Reply