Pakistan ਨੇ ‘Hangor’ class ਪਣਡੁੱਬੀ ਜਲ ਸੈਨਾ ’ਚ ਸ਼ਾਮਲ ਕੀਤੀ

News Online
1 Min Read

ਆਪਣਾ ਪੰਜਾਬ ਮੀਡੀਆ : ਪਾਕਿਸਤਾਨੀ ਜਲ ਸੈਨਾ ਨੇ ਵੀਰਵਾਰ ਨੂੰ ਚੀਨ ਦੇ ਸਾਨਯਾ ’ਚ ਹੋਏ ਸਮਾਗਮ ਦੌਰਾਨ ਅਤਿ ਆਧੁਨਿਕ ਹਥਿਆਰਾਂ ਅਤੇ ਐਡਵਾਂਸਡ ਸੈਂਸਰ ਨਾਲ ਲੈਸ ‘ਹੈਂਗਰ’ ਸ਼੍ਰੇਣੀ ਦੀ ਆਪਣੀ ਪਹਿਲੀ ਪਣਡੁੱਬੀ ਨੂੰ ਫ਼ੌਜ ’ਚ ਸ਼ਾਮਲ ਕੀਤਾ ਹੈ। ਫ਼ੌਜ ਨੇ ਇਕ ਬਿਆਨ ’ਚ ਕਿਹਾ ਕਿ ਹੈਂਗਰ ਸ਼੍ਰੇਣੀ ਦੀ ਪਹਿਲੀ ਪਣਡੁੱਬੀ ਦੇ ਸ਼ਾਮਲ ਹੋਣ ਨਾਲ ਪਾਕਿਸਤਾਨ ਅਤੇ ਚੀਨ ਵਿਚਾਲੇ ਗੂੜ੍ਹੀ ਦੋਸਤੀ ’ਚ ਇਕ ਹੋਰ ਸਫ਼ਾ ਜੁੜ ਗਿਆ ਹੈ।

ਚੀਨ ਦੌਰੇ ’ਤੇ ਗਏ ਪਾਕਿਸਤਾਨੀ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਇਸ ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਹਾਜ਼ਰ ਸਨ। ਜਲ ਸੈਨਾ ਦੇ ਮੁਖੀ ਐਡਮਿਰਲ ਨਵੀਦ ਅਸ਼ਰਫ਼ ਅਤੇ ਦੋਵੇਂ ਮੁਲਕਾਂ ਦੀਆਂ ਜਲ ਸੈਨਾਵਾਂ ਦੇ ਹੋਰ ਅਧਿਕਾਰੀ ਵੀ ਇਸ ਮੌਕੇ ਹਾਜ਼ਰ ਸਨ। ਜ਼ਰਦਾਰੀ ਨੇ ਪਣਡੁੱਬੀ ਜਲ ਸੈਨਾ ’ਚ ਸ਼ਾਮਲ ਕੀਤੇ ਜਾਣ ਨੂੰ ਪਾਕਿਸਤਾਨ ਦੀ ਜਲ ਸੈਨਾ ਲਈ ਇਤਿਹਾਸਕ ਮੀਲ ਪੱਥਰ ਕਰਾਰ ਦਿੱਤਾ।

Share This Article
Leave a Comment

Leave a Reply