ਵਪਾਰਕ ਬੇੜਿਆਂ ਨੂੰ Target ਕਰਨਾ ਪ੍ਰਵਾਨ ਨਹੀਂ: ਇੰਡੀਆ

News Online
2 Min Read

ਆਪਣਾ ਪੰਜਾਬ ਮੀਡੀਆ : ਯੂ ਐੱਨ ਵਿੱਚ ਭਾਰਤ ਦੇ ਸਥਾਈ ਨੁਮਾਇੰਦੇ ਪਰਵਤਾਨੇਨੀ ਹਰੀਸ਼ ਨੇ ਕਿਹਾ ਕਿ ਹਰਮੁਜ਼ ਜਲ ਮਾਰਗ ਵਿੱਚ ਵਪਾਰਕ ਬੇੜਿਆਂ ਨੂੰ ਨਿਸ਼ਾਨਾ ਬਣਾਉਣਾ, ਗ਼ੈਰ-ਫੌਜੀ ਚਾਲਕ ਦਲ ਨੂੰ ਖ਼ਤਰੇ ਵਿੱਚ ਪਾਉਣਾ ਅਤੇ ਨੈਵੀਗੇਸ਼ਨ ਦੀ ਆਜ਼ਾਦੀ ਵਿੱਚ ਅੜਿੱਕਾ ‘ਅਸਵੀਕਾਰਯੋਗ’ ਹੈ। ਊਰਜਾ ਅਤੇ ਸਪਲਾਈ ਪ੍ਰਵਾਹ ਦੀ ਸੁਰੱਖਿਆ ਬਾਰੇ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪਰਿਸ਼ਦ (ਯੂ ਐੈੱਨ ਈ ਸੀ ਓ ਐੱਸ ਓ ਸੀ) ਦੀ ਵਿਸ਼ੇਸ਼ ਮੀਟਿੰਗ ਦੌਰਾਨ ਹਰੀਸ਼ ਦੀਆਂ ਇਹ ਟਿੱਪਣੀਆਂ ਓਮਾਨ ਦੇ ਸਾਹਿਲ ’ਤੇ ਭਾਰਤੀ ਝੰਡੇ ਵਾਲੇ ਵਪਾਰਕ ਜਹਾਜ਼ ’ਤੇ ਹਮਲੇ ਦੇ ਕੁਝ ਦਿਨਾਂ ਬਾਅਦ ਆਈਆਂ ਹਨ। ਓਮਾਨੀ ਅਥਾਰਿਟੀਜ਼ ਨੇ ਸੋਮਾਲੀਆ ਤੋਂ ਆ ਰਹੇ ਜਹਾਜ਼ ਦੇ ਸਾਰੇ 14 ਅਮਲਾ ਮੈਂਬਰਾਂ ਨੂੰ ਬਚਾਇਆ, ਪਰ ਫ਼ੌਰੀ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਹਮਲਾ ਕਿਸ ਨੇ ਕੀਤਾ ਸੀ।

ਹਰੀਸ਼ ਨੇ ਐਤਵਾਰ ਨੂੰ ਐਕਸ ਉੱਤੇ ਪੋਸਟ ਵਿੱਚ ਕਿਹਾ ਕਿ ਉਸ ਨੇ ਯੂ ਐੱਨ ਈ ਸੀ ਓ ਐੱਸ ਸੀ ਓ ਦੀ ਬੈਠਕ ਦੌਰਾਨ ਪੱਛਮੀ ਏਸ਼ੀਆ ਟਕਰਾਅ ਕਰ ਕੇ ਦਰਪੇਸ਼ ਹਾਲੀਆ ਊਰਜਾ ਤੇ ਯੂਰੀਆ ਸੰਕਟ ਬਾਰੇ ਭਾਰਤ ਦਾ ਨਜ਼ਰੀਆ ਸਾਂਝਾ ਕੀਤਾ। ਹਰੀਸ਼ ਨੇ ਕਿਹਾ, ‘‘ਹਰਮੁਜ਼ ਜਲ ਮਾਰਗ ਵਿੱਚ ਵਪਾਰਕ ਬੇੜਿਆਂ ਨੂੰ ਨਿਸ਼ਾਨਾ ਬਣਾਉਣਾ, ਗ਼ੈਰ-ਫੌਜੀ ਚਾਲਕ ਦਲ ਦੇ ਮੈਂਬਰਾਂ ਦੀ ਜਾਨ ਜੋਖਮ ਵਿੱਚ ਪਾਉਣਾ ਤੇ ਨੈਵੀਗੇਸ਼ਨ ਦੀ ਆਜ਼ਾਦੀ ’ਚ ਅੜਿੱਕੇ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਕੌਮਾਂਤਰੀ ਕਾਨੂੰਨਾਂ ਦਾ ਪੂਰੀ ਤਰ੍ਹਾਂ ਸਤਿਕਾਰ ਕੀਤਾ ਜਾਵੇ।

Share This Article
Leave a Comment

Leave a Reply