ਟਰੰਪ ਸਰਕਾਰ ਨੇ ਕੈਲੀਫ਼ੋਰਨੀਆ, ਵਾਸ਼ਿੰਗਟਨ ਤੇ ਨਿਊ ਮੈਕਸੀਕੋ ਨੂੰ ਫ਼ੰਡਿੰਗ ਰੋਕਣ ਦੀ ਦਿੱਤੀ ਧਮਕੀ

News Online
2 Min Read

ਅਮਰੀਕੀ ਸਟੇਟਸ ਨੂੰ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਭਾਸ਼ਾ ਦੀਆਂ ਸ਼ਰਤਾਂ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ

 ਮਿਲਾਨ/ਇਟਲੀ  : ਆਪਣਾ ਪੰਜਾਬ ਮੀਡੀਆ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੀਂ ਧਮਕੀ ਦਿੰਦਿਆਂ ਕਿਹਾ ਕਿ ਜੇਕਰ ਕੈਲੀਫੋਰਨੀਆ, ਵਾਸ਼ਿੰਗਟਨ ਅਤੇ ਨਿਊ ਮੈਕਸੀਕੋ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਭਾਸ਼ਾ ਦੀਆਂ ਸ਼ਰਤਾਂ ਨੂੰ ਲਾਗੂ ਕਰਨ ’ਚ ਅਸਫਲ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਲੱਖਾਂ ਡਾਲਰ ਦੀ ਸੰਘੀ ਫੰਡਿੰਗ ਦਾ ਨੁਕਸਾਨ ਹੋ ਸਕਦਾ ਹੈ।
ਅਮਰੀਕਾ ਦੇ ਆਵਾਜਾਈ ਮੰਤਰੀ ਸੀਨ ਡਫੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਫਲੋਰੀਡਾ ’ਚ ਇਸ ਮਹੀਨੇ ਦੀ ਸ਼ੁਰੂਆਤ ’ਚ ਗੈਰ-ਕਾਨੂੰਨੀ ਯੂ-ਟਰਨ ਲੈਣ ਵਾਲੇ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨਾਲ ਹੋਏ ਭਿਆਨਕ ਹਾਦਸੇ ਤੋਂ ਬਾਅਦ ਸ਼ੁਰੂ ਕੀਤੀ ਗਈ ਜਾਂਚ ’ਚ ਪਾਇਆ ਗਿਆ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਕ ਕਾਰਜਕਾਰੀ ਹੁਕਮ ਤੋਂ ਬਾਅਦ ਜੂਨ ’ਚ ਲਾਗੂ ਹੋਏ ਨਿਯਮਾਂ ਨੂੰ ਲਾਗੂ ਕਰਨ ਦੇ ਤਰੀਕੇ ’ਚ ਮਹੱਤਵਪੂਰਨ ਅਸਫਲਤਾ ਦਰਜ ਕੀਤੀ ਗਈ ਹੈ।
ਡਫ਼ੀ ਨੇ ਕਿਹਾ ਕਿ ਕੈਲੀਫ਼ੋਰਨੀਆ ਨੂੰ 3.3 ਕਰੋੜ, ਵਾਸ਼ਿੰਗਟਨ ਨੂੰ 1 ਕਰੋੜ ਅਤੇ ਨਿਊ ਮੈਕਸੀਕੋ ਨੂੰ 70 ਲੱਖ ਡਾਲਰ ਦੀ ਫ਼ੰਡਿੰਗ ਦੀ ਕਮੀ ਹੋ ਸਕਦੀ ਹੈ। ਡਫੀ ਨੇ ਕਿਹਾ ਕਿ ਹਾਦਸੇ ਵਿਚ ਸ਼ਾਮਲ ਡਰਾਈਵਰ ਨੂੰ ਉਸ ਦੀ ਇਮੀਗ੍ਰੇਸ਼ਨ ਸਥਿਤੀ ਕਾਰਨ ਕਦੇ ਵੀ ਕਮਰਸ਼ੀਅਲ ਡਰਾਈਵਰ ਲਾਇਸੈਂਸ ਨਹੀਂ ਦਿਤਾ ਜਾਣਾ ਚਾਹੀਦਾ ਸੀ। ਪਰ ਇਹ  ਮਾਮਲਾ ਸਿਆਸੀ ਰੂਪ ਧਾਰਨ ਕਰ ਚੁਕਿਆ ਹੈ ਜਿਸ ’ਚ ਕੈਲੀਫੋਰਨੀਆ ਅਤੇ ਫਲੋਰੀਡਾ ਦੇ ਗਵਰਨਰਾਂ ਨੇ ਇਕ-ਦੂਜੇ ਦੀ ਆਲੋਚਨਾ ਕੀਤੀ ਅਤੇ ਡਫੀ ਨੇ ਇੰਟਰਵਿਊਆਂ ਵਿਚ ਟਰੰਪ ਪ੍ਰਸ਼ਾਸਨ ਦੀਆਂ ਇਮੀਗ੍ਰੇਸ਼ਨ ਚਿੰਤਾਵਾਂ ਨੂੰ ਉਜਾਗਰ ਕੀਤਾ। 

Share This Article
Leave a Comment

Leave a Reply