ਓਟਵਾ ਵਿੱਚ ਸਟੀਫਨ ਹਾਰਪਰ ਦਾ ਲਾਇਆ ਗਿਆ ਪੋਰਟਰੇਟ

News Online
1 Min Read

ਆਪਣਾ ਪੰਜਾਬ ਮੀਡੀਆ : ਮੰਗਲਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦਾ ਪੋਰਟਰੇਟ ਓਟਵਾ ਵਿੱਚ ਲਾਇਆ ਗਿਆ। ਹਾਰਪਰ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਦੀ ਚੋਣ ਦੀ 20ਵੀਂ ਵਰ੍ਹੇਗੰਢ ਮੌਕੇ ਅਜਿਹਾ ਕੀਤਾ ਗਿਆ। ਇਸ ਮੌਕੇ ਮੰਤਰੀਆਂ, ਪ੍ਰੀਮੀਅਰਜ਼, ਮੌਜੂਦਾ ਤੇ ਸਾਬਕਾ ਐਮਪੀਜ਼ ਦੇ ਨਾਲ ਨਾਲ ਇੱਥੇ ਮੌਜੂਦ ਹੋਰਨਾਂ ਅਹਿਮ ਹਸਤੀਆਂ ਨੂੰ ਸੰਬੋਧਨ ਕਰਦਿਆਂ ਹਾਰਪਰ ਨੇ ਆਖਿਆ ਕਿ ਕੈਨੇਡਾ ਦੀ ਕੌਮੀ ਏਕਤਾ ਅਤੇ ਆਜ਼ਾਦੀ ਨੂੰ ਸਹੇਜ ਕੇ ਰੱਖਣ ਲਈ ਸਾਰੀਆਂ ਪਾਰਟੀਆਂ ਨੂੰ ਰਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਅਜਿਹੀ ਔਖੀ ਘੜੀ ਵਿੱਚ ਦੋਵਾਂ ਪਾਰਟੀਆਂ ਨੂੰ ਆਪਣੇ ਕਿਸੇ ਵੀ ਤਰ੍ਹਾਂ ਦੇ ਹੋਰ ਮਤਭੇਦ ਭੁਲਾ ਕੇ ਉਨ੍ਹਾਂ ਬਾਹਰੀ ਤਾਕਤਾਂ ਦੇ ਖਿਲਾਫ ਖੜ੍ਹੇ ਹੋਣਾ ਚਾਹੀਦਾ ਹੈ ਜਿਹੜੀਆਂ ਸਾਡੀ ਆਜ਼ਾਦੀ ਤੇ ਸਾਡੀ ਏਕਤਾ ਨੂੰ ਖਤਰਾ ਖੜ੍ਹਾ ਕਰ ਰਹੀਆਂ ਹਨ। ਸਾਨੂੰ ਕੈਨੇਡਾ ਨੂੰ ਬਚਾਉਣ ਦੀ ਲੋੜ ਹੈ।

Share This Article
Leave a Comment

Leave a Reply