ਕੈਨੇਡਾ ‘ਚ ਓਜ਼ੈਮਪਿਕ ਦੀ ਪਹਿਲੀ ਜੈਨਰਿਕ ਦਵਾਈ ਨੂੰ ਮਿਲੀ ਮਨਜ਼ੂਰੀ

News Online
2 Min Read

ਆਪਣਾ ਪੰਜਾਬ ਮੀਡੀਆ : ਹੈਲਥ ਕੈਨੇਡਾ ਵੱਲੋਂ ਮਸ਼ਹੂਰ ਦਵਾਈ ਓਜ਼ੈਮਪਿਕ ਦੇ ਪਹਿਲੇ ਜੈਨਰਿਕ ਵਰਜ਼ਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਨਾਲ ਕੈਨੇਡਾ ਜੀ-7 ਦੇਸ਼ਾਂ ਵਿੱਚੋਂ ਪਹਿਲਾ ਦੇਸ਼ ਬਣ ਗਿਆ ਹੈ ਜਿਸ ਨੇ ਜੈਨਰਿਕ ਸੈਮਾਗਲੂਟਾਈਡ ਨੂੰ ਮਨਜ਼ੂਰੀ ਦਿੱਤੀ ਹੈ। ਇਹ ਇੰਜੈਕਸ਼ਨ ਰੂਪ ਵਿੱਚ ਦਿੱਤੀ ਜਾਣ ਵਾਲੀ ਦਵਾਈ ਭਾਰਤ ਦੀ ਕੰਪਨੀ ਡਾ. ਰੈਡੀਜ਼ ਲੈਬੋਰੇਟਰੀਜ਼ ਵੱਲੋਂ ਤਿਆਰ ਕੀਤੀ ਗਈ ਹੈ ਅਤੇ ਇਸਨੂੰ ਬਾਲਗਾਂ ਵਿੱਚ ਟਾਈਪ 2 ਡਾਇਬਟੀਜ਼ ਦੇ ਹਫ਼ਤੇ ਵਿੱਚ ਇੱਕ ਵਾਰ ਇਲਾਜ ਲਈ ਮਨਜ਼ੂਰੀ ਮਿਲੀ ਹੈ।ਸਿਹਤ ਵਿਭਾਗ ਅਨੁਸਾਰ, ਜੈਨਰਿਕ ਦਵਾਈਆਂ ਆਮ ਤੌਰ ‘ਤੇ ਬ੍ਰਾਂਡ ਨਾਂ ਵਾਲੀਆਂ ਦਵਾਈਆਂ ਨਾਲੋਂ 45 ਤੋਂ 90 ਫੀ ਸਦੀ ਤੱਕ ਸਸਤੀਆਂ ਹੁੰਦੀਆਂ ਹਨ। ਓਜ਼ੈਮਪਿਕ ਦੀ ਕੀਮਤ ਵੱਧ ਹੋਣ ਕਰਕੇ ਬਿਨਾਂ ਇਨਸ਼ੋਰੈਂਸ ਵਾਲੇ ਮਰੀਜ਼ ਲੰਮੇ ਸਮੇਂ ਤੋਂ ਇਸ ਦੇ ਸਸਤੇ ਬਦਲ ਦੀ ਉਡੀਕ ਕਰ ਰਹੇ ਸਨ।

ਹਾਲਾਂਕਿ ਇਹ ਦਵਾਈ ਮੁੱਖ ਤੌਰ ‘ਤੇ ਸ਼ੂਗਰ ਦੇ ਇਲਾਜ ਲਈ ਹੈ, ਪਰ ਕਈ ਵਾਰ ਇਸ ਨੂੰ ਵਜ਼ਨ ਘਟਾਉਣ ਲਈ ਵੀ ਵਰਤਿਆ ਜਾਂਦਾ ਹੈ। ਮਾਹਿਰਾਂ ਮੁਤਾਬਕ, ਜਿਵੇਂ ਜਿਵੇਂ ਹੋਰ ਜੈਨਰਿਕ ਵਰਜ਼ਨ ਬਾਜ਼ਾਰ ਵਿੱਚ ਆਉਣਗੇ, ਕੀਮਤ ਹੋਰ ਘਟ ਸਕਦੀ ਹੈ। ਪਹਿਲੀ ਜੈਨਰਿਕ ਦਵਾਈ ਦੀ ਕੀਮਤ ਬ੍ਰਾਂਡ ਦੇ ਮੁਕਾਬਲੇ 75–85 ਫੀ ਸਦੀ ਹੋ ਸਕਦੀ ਹੈ, ਜਦਕਿ ਹੋਰ ਕੰਪਨੀਆਂ ਦੇ ਆਉਣ ਨਾਲ ਇਹ 35 ਫੀ ਸਦੀ ਤੱਕ ਵੀ ਘਟ ਸਕਦੀ ਹੈ। ਸਰਕਾਰ ਦਾ ਕਹਿਣਾ ਹੈ ਕਿ ਜੈਨਰਿਕ ਦਵਾਈਆਂ ਦੀ ਉਪਲਬਧਤਾ ਨਾਲ ਮਰੀਜ਼ਾਂ ਅਤੇ ਸਿਹਤ ਪ੍ਰਣਾਲੀ ਦੋਹਾਂ ਨੂੰ ਵੱਡੀ ਰਾਹਤ ਮਿਲੇਗੀ।

Share This Article
Leave a Comment

Leave a Reply