ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪ੍ਰੀਮੀਅਰਜ਼ ਨਾਲ ਕੀਤੀ ਮੁਲਾਕਾਤ

News Online
1 Min Read

ਆਪਣਾ ਪੰਜਾਬ ਮੀਡੀਆ :  ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਓਟਵਾ ਵਿੱਚ ਕੈਨੇਡਾ ਦੇ ਸਾਰੇ ਪ੍ਰੀਮੀਅਰਜ਼ ਨਾਲ ਮੀਟਿੰਗ ਕੀਤੀ, ਜਿਸਦਾ ਮਕਸਦ ਕੇਂਦਰ–ਸੂਬਾ ਸਹਿਯੋਗ ਮਜ਼ਬੂਤ ਕਰਨਾ ਅਤੇ ਰਾਜਨੀਤਿਕ-ਆਰਥਿਕ ਚੁਣੌਤੀਆਂ ਨਾਲ ਮਿਲ ਕੇ ਨਜਿੱਠਣਾ ਸੀ।

ਮੀਟਿੰਗ ਦੌਰਾਨ ਐਲਬਰਟਾ ਦੇ ਵੱਖਵਾਦੀ ਸਮੂਹਾਂ ਦੀ ਅਮਰੀਕੀ ਅਧਿਕਾਰੀਆਂ ਨਾਲ ਮੁਲਾਕਾਤ ਦਾ ਮਸਲਾ ਵੀ ਚਰਚਾ ਵਿੱਚ ਰਿਹਾ। ਇਸ ’ਤੇ ਕਾਰਨੀ ਨੇ ਕਿਹਾ ਕਿ ਅਮਰੀਕਾ ਨੂੰ ਕੈਨੇਡਾ ਦੀ ਖੁਦਮੁਖਤਿਆਰੀ ਦਾ ਸਤਿਕਾਰ ਕਰਨਾ ਚਾਹੀਦਾ ਹੈ, ਜੋ ਐਲਬਰਟਾ ਦੀ ਪ੍ਰੀਮੀਅਰ ਡੇਨੀਅਲ ਸਮਿੱਥ ਨੇ ਵੀ ਦੋਹਰਾਇਆ।

ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਇਨ੍ਹਾਂ ਮੁਲਾਕਾਤਾਂ ਦੀ ਸਖ਼ਤ ਨਿੰਦਾ ਕੀਤੀ, ਜਦਕਿ ਹੋਰ ਪ੍ਰੀਮੀਅਰਜ਼ ਨੇ ਅਮਰੀਕਾ ਨਾਲ ਵਪਾਰਕ ਹਾਲਾਤਾਂ ਨੂੰ “ਅਸਧਾਰਣ” ਕਰਾਰ ਦਿੱਤਾ। ਸਸਕਾਚੇਵਨ ਦੇ ਪ੍ਰੀਮੀਅਰ ਸਕਾਟ ਮੋ ਨੇ CUSMA ਸਮੀਖਿਆ ਦੌਰਾਨ ਕੈਨੇਡਾ ਦੀ ਇਕਜੁੱਟ ਪੋਜ਼ੀਸ਼ਨ ਦੀ ਲੋੜ ’ਤੇ ਜ਼ੋਰ ਦਿੱਤਾ।

ਅੰਤ ਵਿੱਚ, ਕਾਰਨੀ ਨੇ ਅੰਤਰ-ਸੂਬਾਈ ਵਪਾਰਕ ਰੁਕਾਵਟਾਂ ਘਟਾਉਣ ਲਈ ਪ੍ਰੀਮੀਅਰਜ਼ ਦੇ ਯਤਨਾਂ ਦੀ ਸਾਰਾਹਨਾ ਕਰਦਿਆਂ ਕਿਹਾ ਕਿ ਦੇਸ਼ ਦੀ ਪੂਰੀ ਸਮਰੱਥਾ ਲਈ ਬਾਕੀ ਪੁਰਾਣੀਆਂ ਰੁਕਾਵਟਾਂ ਹਟਾਉਣੀਆਂ ਲਾਜ਼ਮੀ ਹਨ।

Share This Article
Leave a Comment

Leave a Reply