ਆਪਣਾ ਪੰਜਾਬ ਮੀਡੀਆ: ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਮਹੀਨਿਆਂ ਤੱਕ ਫਸੇ ਰਹੇ ਦੋ ਪੁਲਾੜ ਯਾਤਰੀਆਂ ’ਚ ਸ਼ੁਮਾਰ ਨਾਸਾ ਦੀ ਸੁਨੀਤਾ ਵਿਲੀਅਮਜ਼ ਸੇਵਾਮੁਕਤ ਹੋ ਗਈ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੇ ਸੇਵਾਮੁਕਤੀ ਹੁਕਮ ਪਿਛਲੇ ਸਾਲ ਦਸੰਬਰ ਦੇ ਅਖੀਰ ਵਿਚ ਅਮਲ ’ਚ ਆ ਗਏ ਸਨ। ਬੋਇੰਗ ਦੀ ਕੈਪਸੂਲ ਟੈਸਟ ਉਡਾਣ ਦੌਰਾਨ ਵਿਲੀਅਮਜ਼ ਨਾਲ ਪੁਲਾੜ ਵਿੱਚ ਫਸੇ ਰਹੇ ਬੁੱਚ ਵਿਲਮੋਰ ਨੇ ਪਿਛਲੀ ਗਰਮੀਆਂ ਵਿੱਚ ਨਾਸਾ ਛੱਡ ਦਿੱਤਾ ਸੀ। ਵਿਲੀਅਮਜ਼ ਅਤੇ ਵਿਲਮੋਰ ਨੂੰ 2024 ਵਿੱਚ ਪੁਲਾੜ ਸਟੇਸ਼ਨ ਭੇਜਿਆ ਗਿਆ ਸੀ ਅਤੇ ਉਹ ਬੋਇੰਗ ਦੇ ਨਵੇਂ ਸਟਾਰਲਾਈਨਰ ਕੈਪਸੂਲ ’ਤੇ ਉਡਾਣ ਭਰਨ ਵਾਲੇ ਪਹਿਲੇ ਪੁਲਾੜ ਯਾਤਰੀ ਸਨ।

