ਮੁੱਖ ਮੰਤਰੀ ਦੀ ਰਿਹਾਇਸ਼ ਬਾਹਰ ਖੜ੍ਹ ਕੇ ਕਦੇ ਮੈਂ ਵੀ CM ਬਣਨ ਬਾਰੇ ਸੋਚਦਾ ਸੀ : ਭਗਵੰਤ ਮਾਨ

News Online
1 Min Read

ਆਪਣਾ ਪੰਜਾਬ ਮੀਡੀਆ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਕਈ ਸਾਲ ਪਹਿਲਾਂ ਜਦੋਂ ਵੀ ਚੰਡੀਗੜ੍ਹ ਹੁੰਦੇ ਸਨ ਤਾਂ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਖੜ੍ਹ ਕੇ ਆਪਣੇ ਮਨ ’ਚ ਧਿਆਉਂਦੇ ਸਨ ਕਿ ਇੱਕ ਦਿਨ ਉਹ ਸੂਬੇ ਦੇ ਸਿਖਰਲੇ ਆਗੂ ਬਣਨਗੇ ਅਤੇ ਇਸ ਘਰ ਵਿੱਚ ਰਹਿਣਗੇ।

ਨੌਜਵਾਨਾਂ ਨੂੰ ਆਪਣੇ ਟੀਚੇ ਪ੍ਰਾਪਤ ਕਰਨ ਲਈ ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਲਈ ਮਿਹਨਤ ਕਰਨ ਦਾ ਸੰਦੇਸ਼ ਦਿੰਦਿਆਂ ਮਾਨ ਨੇ ਕਿਹਾ ਕਿ ਉਹ ਕਦੇ ਦੁਪਹਿਰ ਵੇਲੇ ਅਤੇ ਕਦੇ ਦੇਰ ਰਾਤ ਬਾਹਰ ਖੜ੍ਹੇ ਹੋ ਕੇ ਮੁੱਖ ਮੰਤਰੀ ਦੇ ਸੁਰੱਖਿਆ ਕਰਮੀਆਂ ਨਾਲ ਗੱਲਾਂ ਕਰਦੇ ਸਨ। ਉਨ੍ਹਾਂ ਕਿਹਾ, “ਮੈਂ ਉਨ੍ਹਾਂ ਨੂੰ ਕਹਿੰਦਾ ਸੀ ਕਿ ਘਰ ਨੂੰ ਸਾਫ਼-ਸੁਥਰਾ ਰੱਖੋ… ਮੈਂ ਜਲਦੀ ਹੀ ਇਸ ਘਰ ਅਤੇ ਮੁੱਖ ਮੰਤਰੀ ਦੀ ਕੁਰਸੀ ‘ਤੇ ਕਾਬਜ਼ ਹੋਣ ਲਈ ਆਵਾਂਗਾ। ਅਖੀਰ ਇਹ ਸੱਚ ਹੋ ਗਿਆ।

Share This Article
Leave a Comment

Leave a Reply