ਆਪਣਾ ਪੰਜਾਬ ਮੀਡੀਆ : ਸ਼ਿਮਲਾ ਦੇ ਨੇੜਲੇ ਬੜਾਗਾਓਂ ਇਲਾਕੇ ਵਿੱਚ ਇੱਕ ਜੰਗਲੀ ਖੇਤਰ ਵਿੱਚ ਭਿਆਨਕ ਅੱਗ ਲੱਗਣ ਕਾਰਨ ਜੰਗਲ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਅੱਗ ਤੇਜ਼ੀ ਨਾਲ ਫੈਲਦਿਆਂ ਕਈ ਰੁੱਖਾਂ ਅਤੇ ਝਾੜੀਆਂ ਨੂੰ ਆਪਣੀ ਲਪੇਟ ਵਿੱਚ ਲੈ ਗਈ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।ਸਥਾਨਕ ਲੋਕਾਂ ਵੱਲੋਂ ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਅਤੇ ਜੰਗਲਾਤ ਵਿਭਾਗ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ਲਈ ਮੁਹਿੰਮ ਸ਼ੁਰੂ ਕੀਤੀ। ਐੱਸ ਡੀ ਐੱਮ ਮਨਜੀਤ ਸ਼ਰਮਾ ਮੁਤਾਬਕ ਅੱਗ ਲੱਗਣ ਦੇ ਕਾਰਨਾਂ ਅਤੇ ਹੋਏ ਨੁਕਸਾਨ ਦਾ ਅੰਕਲਨ ਕੀਤਾ ਜਾ ਰਿਹਾ ਹੈ।
ਸੂਬੇ ਵਿੱਚ ਵਧਦੇ ਤਾਪਮਾਨ ਕਾਰਨ ਜੰਗਲਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਇਸ ਤੋਂ ਪਹਿਲਾਂ ਸੋਲਨ ਦੇ ਧਰਮਪੁਰ ਇਲਾਕੇ ਵਿੱਚ ਵੀ ਭਿਆਨਕ ਅੱਗ ਲੱਗੀ ਸੀ।
Shimla Forest Fire : ਸ਼ਿਮਲਾ ਦੇ ਜੰਗਲ ’ਚ ਭਿਆਨਕ ਅੱਗ
Leave a Comment

