ਆਪਣਾ ਪੰਜਾਬ ਮੀਡੀਆ : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਕਾਂਗਰਸੀ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਇਕ ਵਿਵਾਦਤ ਬਿਆਨ ਵਾਲੀ ਆਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਵਾਇਰਲ ਕਥਿਤ ਵੀਡੀਓ ’ਚ ਰਾਜਾ ਵੜਿੰਗ ਆਖ ਰਹੇ ਹਨ ਕਿ ‘ਇਕ ਹਜ਼ਾਰ ਢੇਡ ਅਤੇ ਦੋ ਹਜ਼ਾਰ ’ਚ ਭੇਡ’ ਜਿੰਨੀਆਂ ਮਰਜ਼ੀ ਖਰੀਦ ਲਓ।
ਇਸ ਵਾਇਰਲ ਕਥਿਤ ਵੀਡੀਓ ਦੀ ਸ਼ਿਕਾਇਤ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਪੰਜਾਬ ਰਾਜ ਅਨੁਸੂਚਿਤ ਕਮਿਸ਼ਨ ਨੂੰ ਦਿੱਤੀ ਗਈ। ਜਿਸ ’ਤੇ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੇ ਸੂ ਮੋਟੋ ਲਿਆ ਅਤੇ ਉਨ੍ਹਾਂ ਇਸ ਮਾਮਲੇ ’ਚ ਸ੍ਰੀ ਮੁਕਤਸਰ ਸਾਹਿਬ ਦੇ ਐਸ.ਐਸ.ਪੀ. ਤੋਂ ਇਸ ਮਾਮਲੇ ’ਚ 29 ਮਈ ਤੱਕ ਰਿਪੋਰਟ ਤਲਬ ਕੀਤੀ ਹੈ। ਇਸ ਤੋਂ ਇਲਾਵਾ ਕਮਿਸ਼ਨ ਵੱਲੋਂ ਕਥਿਤ ਵਾਇਰਲ ਵੀਡੀਓ ’ਚ ਰਾਜਾ ਵਾੜਿੰਗ ਦੀ ਆਵਾਜ਼ ਸੈਂਪਲ ਚੈੱਕ ਕਰਨ ਦੀ ਦਿੱਤੀ ਹਦਾਇਤ ਹੈ।

