ਮੌਸਮੀ ਤਾਜ਼ਾ ਤਬਦੀਲੀ ਦੌਰਾਨ ਟ੍ਰਾਈਸਿਟੀ ’ਚ ਠੰਢੀ ਹਵਾ ਦੇ ਬੁੱਲੇ, Punjab ਲਈ ਅਲਰਟ ਜਾਰੀ

News Online
1 Min Read

ਆਪਣਾ ਪੰਜਾਬ ਮੀਡੀਆ :  ਰਿਕਾਰਡ ਤੋੜ ਗਰਮੀ ਦੇ ਦਿਨਾਂ ਤੋਂ ਬਾਅਦ ਠੰਢੀ ਹਵਾ ਦੇ ਬੁੱਲਿਆਂ ਕਾਰਨ ਟ੍ਰਾਈਸਿਟੀ ਦੇ ਲੋਕਾਂ ਨੂੰ ਸ਼ੁੱਕਰਵਾਰ ਕੁੱਝ ਰਾਹਤ ਮਿਲੀ। ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਵਿੱਚ ਸਵੇਰੇ ਅਸਮਾਨ ਵਿੱਚ ਬੱਦਲ ਛਾਏ ਰਹੇ ਅਤੇ ਹਲਕੀ ਹਵਾ ਚੱਲੀ, ਜੋ ਸਵੇਰੇ 8:30 ਵਜੇ ਤੱਕ ਹਲਕੇ ਤੋਂ ਦਰਮਿਆਨੇ ਰੂਪ ਵਿੱਚ ਬਦਲ ਕੇ ਪੂਰੇ ਟ੍ਰਾਈਸਿਟੀ ਵਿੱਚ ਹਨ੍ਹੇਰੀ ਦੇ ਰੂਪ ਵਿੱਚ ਝੂਲਣ ਲੱਗੀ।


ਧੂੜ ਨਾਲ ਭਰੀ ਹਵਾ ਨੇ, ਭਾਵੇਂ ਕਿ ਥੋੜ੍ਹੇ ਸਮੇਂ ਲਈ ਸੂਰਜ ਦੀ ਤਿੱਖੀ ਧੁੱਪ ਨੂੰ ਘੱਟ ਕੀਤਾ, ਪਰ ਹਾਲਾਤ ਨੂੰ ਸੁਖਾਵਾਂ ਬਣਾਉਣ ਵਿੱਚ ਕੋਈ ਖਾਸ ਮਦਦ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਵੱਲੋਂ 27 ਮਈ ਤੱਕ ਆਰੇਂਜ ਅਲਰਟ ਜਾਰੀ ਹੈ।
ਆਈਐੱਮਡੀ (IMD) ਨੇ ਸਵੇਰੇ 9 ਵਜੇ ਇੱਕ ਯੈਲੋ ਅਲਰਟ ਦੀ ਤਾਜ਼ਾ ਪੇਸ਼ੀਨਗੋਈ (nowcast) ਜਾਰੀ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਅਗਲੇ ਦੋ ਤੋਂ ਤਿੰਨ ਘੰਟਿਆਂ ਦੇ ਅੰਦਰ ਚੰਡੀਗੜ੍ਹ, ਮੋਹਾਲੀ, ਪੰਚਕੂਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ, ਗਰਜ-ਚਮਕ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

Share This Article
Leave a Comment

Leave a Reply