ਆਪਣਾ ਪੰਜਾਬ ਮੀਡੀਆ : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਇਜ਼ਰਾਈਲ-ਅਮਰੀਕਾ-ਇਰਾਨ ਜੰਗ ਦੌਰਾਨ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਦੀ ਗੁਪਤ ਫੇਰੀ ਉੱਤੇ ਆਏ ਸਨ। ਉਨ੍ਹਾਂ ਦੇ ਦਫ਼ਤਰ ਮੁਤਾਬਕ ਇਸ ਫੇਰੀ ਦਾ ਮੁੱਖ ਮੰਤਵ ਖਾੜੀ ਮੁਲਕ ਨਾਲ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨਾ ਸੀ। ਯੂ ਏ ਈ ਨੇ ਹਾਲਾਂਕਿ ਨੇਤਨਯਾਹੂ ਦੀ ਅਜਿਹੀ ਕਿਸੇ ਫੇਰੀ ਤੋਂ ਇਨਕਾਰ ਕੀਤਾ ਹੈ।
ਇਜ਼ਰਾਇਲੀ ਬਿਆਨ ਮੁਤਾਬਕ ਆਪਣੀ ਇਸ ਫੇਰੀ ਦੌਰਾਨ ਨੇਤਨਯਾਹੂ ਯੂ ਏ ਈ ਦੇ ਰਾਸ਼ਟਰਪਤੀ ਸ਼ੇਖ਼ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੂੰ ਮਿਲੇ ਤੇ ਇਹ ਮੁਲਾਕਾਤ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿੱਚ ਇਤਿਹਾਸਕ ਮੀਲਪੱਥਰ ਸੀ। ਯੂ ਏ ਈ ਦੀ ਅਧਿਕਾਰਤ ਖ਼ਬਰ ਏਜੰਸੀ ‘ਵੈਮ’ ਨੇ ਇਕ ਮਜ਼ਮੂਨ ਵਿੱਚ ਨੇਤਨਯਾਹੂ ਦੀ ਫੇਰੀ ਸਬੰਧੀ ਰਿਪੋਰਟ ਤੋਂ ਇਨਕਾਰ ਕੀਤਾ ਹੈ। ਏਜੰਸੀ ਮੁਤਾਬਕ ‘‘ਦੋਵਾਂ ਮੁਲਕਾਂ ਦੇ ਸਬੰਧ ਜੱਗ ਜ਼ਾਹਰ ਹਨ ਅਤੇ ਜਾਣੇ-ਪਛਾਣੇ ਅਤੇ ਅਧਿਕਾਰਤ ਤੌਰ ’ਤੇ ਐਲਾਨੇ ਗਏ ਅਬਰਾਹਿਮ ਸਮਝੌਤਿਆਂ ਦੇ ਢਾਂਚੇ ਦੇ ਅੰਦਰ ਚਲਾਏ ਜਾਂਦੇ ਹਨ, ਅਤੇ ਗ਼ੈਰ-ਪਾਰਦਰਸ਼ੀ ਜਾਂ ਗ਼ੈਰ-ਅਧਿਕਾਰਤ ਪ੍ਰਬੰਧਾਂ ’ਤੇ ਅਧਾਰਤ ਨਹੀਂ ਹਨ।

