Iran-US Talks: ਟਰੰਪ ਵੱਲੋਂ ਇਰਾਨ ਦੀ ਸ਼ਾਂਤੀ ਤਜਵੀਜ਼ ਰੱਦ: ਕਿਹਾ- ‘ਪੂਰੀ ਤਰ੍ਹਾਂ ਨਾ-ਮਨਜ਼ੂਰ’

News Online
1 Min Read

ਆਪਣਾ ਪੰਜਾਬ ਮੀਡੀਆ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮਹੀਨਿਆਂ ਤੋਂ ਜਾਰੀ ਜੰਗ ਨੂੰ ਖ਼ਤਮ ਕਰਨ ਲਈ ਇਰਾਨ ਵੱਲੋਂ ਭੇਜੀ ਗਈ ਸ਼ਾਂਤੀ ਤਜਵੀਜ਼ ਨੂੰ ‘ਪੂਰੀ ਤਰ੍ਹਾਂ ਨਾ-ਮਨਜ਼ੂਰ’ (Totally Unacceptable) ਕਰਦਿਆਂ ਰੱਦ ਕਰ ਦਿੱਤਾ ਹੈ। ਹਾਲਾਂਕਿ ਟਰੰਪ ਨੇ ਇਸ ਤਜਵੀਜ਼ ਦੇ ਵੇਰਵਿਆਂ ਬਾਰੇ ਕੋਈ ਖ਼ੁਲਾਸਾ ਨਹੀਂ ਕੀਤਾ, ਪਰ ਉਨ੍ਹਾਂ ਦੇ ਇਸ ਸਖ਼ਤ ਰੁਖ਼ ਨੇ ਤੇਲ ਸਪਲਾਈ ਦੇ ਅਹਿਮ ਸਮੁੰਦਰੀ ਰਸਤੇ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਦਿੱਤਾ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ’ਤੇ ਲਿਖਿਆ, ‘‘ਮੈਂ ਇਰਾਨ ਦੇ ਅਖੌਤੀ ਨੁਮਾਇੰਦਿਆਂ ਦਾ ਜਵਾਬ ਪੜ੍ਹਿਆ ਹੈ, ਮੈਨੂੰ ਇਹ ਬਿਲਕੁਲ ਪਸੰਦ ਨਹੀਂ ਆਇਆ।

ਇਹ ਪੂਰੀ ਤਰ੍ਹਾਂ ਨਾ-ਮਨਜ਼ੂਰ ਹੈ!’’ ਉਨ੍ਹਾਂ ਦੋਸ਼ ਲਾਇਆ ਕਿ ਤਹਿਰਾਨ ਪਿਛਲੇ 50 ਸਾਲਾਂ ਤੋਂ ਅਮਰੀਕਾ ਨਾਲ ਖੇਡਾਂ ਖੇਡ ਰਿਹਾ ਹੈ, ਪਰ ਹੁਣ ਅਜਿਹਾ ਹੋਰ ਨਹੀਂ ਚੱਲੇਗਾ।ਦੂਜੇ ਪਾਸੇ, ਪ੍ਰਮੁੱਖ ਰਿਪਬਲਿਕਨ ਸੈਨੇਟਰ ਲਿੰਡਸੇ ਗ੍ਰਾਹਮ ਨੇ ਟਰੰਪ ਨੂੰ ਹੁਣ ਇਰਾਨ ਵਿਰੁੱਧ ਫ਼ੌਜੀ ਕਾਰਵਾਈ ਬਾਰੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਗ੍ਰਾਹਮ ਨੇ ਕਿਹਾ ਕਿ ਕੌਮਾਂਤਰੀ ਜਹਾਜ਼ਰਾਨੀ ’ਤੇ ਲਗਾਤਾਰ ਹਮਲਿਆਂ ਅਤੇ ਅਮਰੀਕਾ ਦੇ ਕੂਟਨੀਤਕ ਪ੍ਰਸਤਾਵ ਨੂੰ ਦਿੱਤੇ ਗਏ ਗੈਰ-ਵਾਜਬ ਜਵਾਬ ਤੋਂ ਬਾਅਦ ਹੁਣ ਰਾਹ ਬਦਲਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ‘ਪ੍ਰੋਜੈਕਟ ਫ੍ਰੀਡਮ ਪਲੱਸ’ ਵਰਗੀ ਜਲ-ਸੈਨਾ ਕਾਰਵਾਈ ਮੁੜ ਸ਼ੁਰੂ ਕਰਨ ਦੀ ਵਕਾਲਤ ਕੀਤੀ।

Share This Article
Leave a Comment

Leave a Reply