ਕੈਨੇਡਾ ’ਚ ਖਾਲਿਸਤਾਨੀ ਨੈੱਟਵਰਕਾਂ ਦੇ ਖਤਰੇ ਨੂੰ CSIS ਨੇ ਮੰਨਿਆ: ਭਾਰਤ

News Online
1 Min Read

ਆਪਣਾ ਪੰਜਾਬ ਮੀਡੀਆ : ਭਾਰਤ ਨੇ ਕੈਨੇਡੀਅਨ ਖੁਫੀਆ ਰਿਪੋਰਟ ਵਿੱਚ ਲਗੇ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਦੋਸ਼ਾਂ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ Randhir Jaiswal ਨੇ ਕਿਹਾ ਕਿ ਭਾਰਤ ਹਮੇਸ਼ਾ ਹੋਰ ਦੇਸ਼ਾਂ ਦੀ ਪ੍ਰਭੂਸੱਤਾ ਦਾ ਸਤਿਕਾਰ ਕਰਦਾ ਹੈ ਅਤੇ ਕਿਸੇ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨਹੀਂ ਦਿੰਦਾ।ਭਾਰਤ ਨੇ ਕੈਨੇਡੀਅਨ ਸੁਰੱਖਿਆ ਖੁਫੀਆ ਏਜੰਸੀ Canadian Security Intelligence Service (CSIS) ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਵਿੱਚ ਕੈਨੇਡਾ ਅੰਦਰ ਸਰਗਰਮ ਖਾਲਿਸਤਾਨੀ ਕੱਟੜਪੰਥੀ ਨੈੱਟਵਰਕਾਂ ਦੇ ਵਧ ਰਹੇ ਖਤਰੇ ਨੂੰ ਮੰਨਿਆ ਗਿਆ ਹੈ।ਰਿਪੋਰਟ ਮੁਤਾਬਕ ਇਹ ਤੱਤ ਲੋਕਤੰਤਰੀ ਆਜ਼ਾਦੀ ਦਾ ਫਾਇਦਾ ਚੁੱਕਦੇ ਹੋਏ ਫੰਡ ਇਕੱਠੇ ਕਰਦੇ ਅਤੇ ਹਿੰਸਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੇ ਹਨ, ਜੋ ਭਾਰਤ ਦੇ ਨਾਲ-ਨਾਲ ਕੈਨੇਡਾ ਦੀ ਸੁਰੱਖਿਆ ਲਈ ਵੀ ਚਿੰਤਾ ਦਾ ਵਿਸ਼ਾ ਹਨ।

Share This Article
Leave a Comment

Leave a Reply