Kailash Mansarovar: ਨੇਪਾਲ ਨੂੰ ਲਿਪੁਲੇਖ ਰਾਹੀਂ ਯਾਤਰਾ ’ਤੇ ਇਤਰਾਜ਼

News Online
1 Min Read

ਆਪਣਾ ਪੰਜਾਬ ਮੀਡੀਆ : ਨੇਪਾਲ ਨੇ ਉੱਤਰਾਖੰਡ ਦੇ ਲਿਪੁਲੇਖ ਰਾਹੀਂ ਪ੍ਰਸਤਾਵਿਤ ਕੈਲਾਸ਼ ਮਾਨਸਰੋਵਰ ਯਾਤਰਾ ਦੇ ਰੂਟ ’ਤੇ ਰਸਮੀ ਤੌਰ ‘ਤੇ ਇਤਰਾਜ਼ ਜਤਾਇਆ ਹੈ। ਨੇਪਾਲ ਨੇ ਭਾਰਤ ਅਤੇ ਚੀਨ ਦੋਵਾਂ ਕੋਲ ਆਪਣਾ ਕੂਟਨੀਤਕ ਵਿਰੋਧ ਦਰਜ ਕਰਵਾਉਂਦਿਆਂ ਦਾਅਵਾ ਕੀਤਾ ਹੈ ਕਿ ਲਿਪੁਲੇਖ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਉਸ ਦੀ ਖੇਤਰੀ ਹੱਦ ਵਿੱਚ ਆਉਂਦੇ ਹਨ।

ਭਾਰਤੀ ਵਿਦੇਸ਼ ਮੰਤਰਾਲੇ ਨੇ ਐਤਵਾਰ ਰਾਤ ਨੂੰ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਨੇਪਾਲ ਦੇ ਇਹ ਦਾਅਵੇ ਖੇਤਰ ਦਾ ਇੱਕਪਾਸੜ ‘ਬਨਾਵਟੀ ਵਿਸਥਾਰ’ ਹਨ ਅਤੇ ਇਹ ਬਿਲਕੁਲ ਵੀ ਸਵੀਕਾਰ ਕਰਨ ਯੋਗ (Untenable) ਨਹੀਂ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, “ਭਾਰਤ ਲਗਾਤਾਰ ਇਹ ਕਹਿੰਦਾ ਆ ਰਿਹਾ ਹੈ ਕਿ ਨੇਪਾਲ ਦੇ ਅਜਿਹੇ ਦਾਅਵੇ ਨਾ ਤਾਂ ਜਾਇਜ਼ ਹਨ ਅਤੇ ਨਾ ਹੀ ਇਤਿਹਾਸਕ ਤੱਥਾਂ ਜਾਂ ਸਬੂਤਾਂ ‘ਤੇ ਆਧਾਰਿਤ ਹਨ।”

ਨੇਪਾਲ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਵਿਰੋਧ ਵਿੱਚ ਕਿਹਾ ਹੈ ਕਿ 1816 ਦੀ ਸੁਗੌਲੀ ਸੰਧੀ ਅਨੁਸਾਰ ਲਿੰਪੀਆਧੁਰਾ, ਲਿਪੁਲੇਖ ਅਤੇ ਕਾਲਾਪਾਣੀ ਨੇਪਾਲ ਦਾ ਅਨਿੱਖੜਵਾਂ ਅੰਗ ਹਨ। ਨੇਪਾਲੀ ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ ਨੇ ਦੱਸਿਆ ਕਿ ਇਹ ਕਦਮ ਸਿਆਸੀ ਪਾਰਟੀਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਚੁੱਕਿਆ ਗਿਆ ਹੈ ਅਤੇ ਨੇਪਾਲ ਦੇ ਅਧਿਕਾਰਤ ਪੱਖ ਤੋਂ ਭਾਰਤ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।

Share This Article
Leave a Comment

Leave a Reply