ਕੈਨੇਡਾ-ਅਮਰੀਕਾ ਵਪਾਰ ਗੱਲਬਾਤ ਬਾਰੇ ਪ੍ਰਧਾਨ ਮੰਤਰੀ ਸਪੱਸ਼ਟ ਕਰਨ : ਪੌਲੀਏਵਰ

News Online
2 Min Read

ਆਪਣਾ ਪੰਜਾਬ ਮੀਡੀਆ :  ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੌਲੀਏਵਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਕੈਨੇਡੀਅਨਜ਼ ਸਾਹਮਣੇ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਆਉਣ ਵਾਲੀ ਵਪਾਰ ਗੱਲਬਾਤ ਵਿੱਚ ਕੈਨੇਡਾ ਕੋਲ ਅਮਰੀਕਾ ਖਿਲਾਫ਼ ਕਿਹੜਾ ਦਬਾਅ ਦਾ ਸਾਧਨ ਹੈ।

ਸ਼ੁੱਕਰਵਾਰ ਨੂੰ ਕੈਨੇਡੀਅਨ ਪ੍ਰੈੱਸ ਨਾਲ ਗੱਲਬਾਤ ਦੌਰਾਨ ਕਾਰਨੀ ਨੇ ਇਹ ਕਹਿਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਊਰਜਾ ਅਤੇ ਮਹੱਤਵਪੂਰਨ ਖਣਿਜ ਵਪਾਰ ਸਮਝੌਤੇ ਨੂੰ ਰੀਨਿਊ ਕਰਨ ਲਈ ਦਬਾਅ ਦੇ ਸਾਧਨ ਵਜੋਂ ਵਰਤੇ ਜਾ ਸਕਦੇ ਹਨ। ਇਸ ਤੇ ਪ੍ਰਤੀਕਿਰਿਆ ਦਿੰਦਿਆਂ ਪੋਇਲੀਏਵਰ ਨੇ ਕਿਹਾ ਕਿ ਸਰਕਾਰ ਨੂੰ ਸਪੱਸ਼ਟ ਤੌਰਤੇ ਦੱਸਣਾ ਚਾਹੀਦਾ ਹੈ ਕਿ ਓਟਵਾ ਕੋਲ ਕਿਹੜੇ ਸਾਧਨ ਹਨ ਅਤੇ ਉਹ ਕਿਹੜੀਆਂ ਮੰਗਾਂ ਨਾਲ ਗੱਲਬਾਤ ਵਿੱਚ ਜਾਵੇਗੀ, ਖ਼ਾਸ ਕਰਕੇ ਜਦੋਂ ਕੈਨੇਡਾ ਟੈਰਿਫਾਂ ਨੂੰ ਖਤਮ ਕਰਵਾਉਣ ਅਤੇ ਵਪਾਰ ਸਮਝੌਤੇ ਦੀ ਨਵੀਨੀਕਰਨ ਦੀ ਕੋਸਿ਼ਸ਼ ਕਰ ਰਿਹਾ ਹੈ।

 ਕਾਰਨੀ ਦਾ ਮੰਨਣਾ ਹੈ ਕਿ ਊਰਜਾ ਅਤੇ ਕੁਦਰਤੀ ਸਰੋਤ ਦਬਾਅ ਦੇ ਸਾਧਨ ਨਹੀਂ ਹਨ, ਸਗੋਂ ਇਹ ਭਵਿੱਖ ਵਿੱਚ ਵਪਾਰ ਦੇ ਮੌਕੇ ਵਜੋਂ ਦੇਖੇ ਜਾਣੇ ਚਾਹੀਦੇ ਹਨ, ਚਾਹੇ ਉਹ ਅਮਰੀਕਾ ਨਾਲ ਹੋਣ ਜਾਂ ਹੋਰ ਦੇਸ਼ਾਂ ਨਾਲ। ਇਸੇ ਹਫ਼ਤੇ ਅਮਰੀਕਾ ਦੇ ਵਪਾਰ ਪ੍ਰਤੀਨਿਧੀ Jamieson Greer ਨੇ ਕੈਨੇਡੀਅਨ ਸਿਆਸਤਦਾਨਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਗੱਲਬਾਤ ਦੌਰਾਨ ਊਰਜਾ ਨੂੰ ਦਬਾਅ ਵਜੋਂ ਵਰਤਣ ਦੀ ਕੋਸਿ਼ਸ਼ ਨਾ ਕੀਤੀ ਜਾਵੇ। ਉਧਰ, ਕੁਦਰਤੀ ਸਰੋਤ ਮੰਤਰੀ Tim Hodgson ਨੇ ਲਗਭਗ ਇੱਕ ਹਫ਼ਤਾ ਪਹਿਲਾਂ ਕਿਹਾ ਸੀ ਕਿ ਕੈਨੇਡਾ ਦੀ ਊਰਜਾ ਅਤੇ ਕੁਦਰਤੀ ਸੰਪੱਤੀ ਵਪਾਰ ਸਮਝੌਤੇ ਦੀ ਨਵੀਂ ਗੱਲਬਾਤ ਵਿੱਚ ਦੇਸ਼ ਦੇ ਸਭ ਤੋਂ ਮਜ਼ਬੂਤ ਪੱਤੇ ਹਨ।
 ਇਸ ਮਸਲੇ `ਤੇ ਸਰਕਾਰ ਅਤੇ ਵਿਰੋਧੀ ਧਿਰ ਵਿਚਕਾਰ ਵੱਖ-ਵੱਖ ਵਿਚਾਰ ਸਾਹਮਣੇ ਆ ਰਹੇ ਹਨ, ਜੋਕਿ ਆਉਣ ਵਾਲੀਆਂ ਗੱਲਬਾਤਾਂ ਲਈ ਕੈਨੇਡਾ ਦੀ ਰਣਨੀਤੀ ਨੂੰ ਲੈ ਕੇ ਚਰਚਾ ਨੂੰ ਤੇਜ਼ ਕਰ ਰਹੇ ਹਨ।

Share This Article
Leave a Comment

Leave a Reply