ਆਪਣਾ ਪੰਜਾਬ ਮੀਡੀਆ : ਉੱਤਰਾਖੰਡ ਵਿਖੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਲਾਨਾ ਯਾਤਰਾ ਲਈ ਬਰਫ ਹਟਾ ਕੇ ਰਸਤੇ ਤਿਆਰ ਕਰ ਰਹੀ ਭਾਰਤੀ ਫੌਜ ਦੇ ਜਵਾਨ ਅਤੇ ਗੁਰਦੁਆਰਾ ਟਰਸਟ ਦੇ ਵਲੰਟੀਅਰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਪੁੱਜ ਗਏ ਹਨ, ਜਿੱਥੇ ਉਹਨਾਂ ਅਰਦਾਸ ਕਰਨ ਮਗਰੋਂ ਗੁਰਦੁਆਰੇ ਦੇ ਆਲੇ ਦੁਆਲੇ ਜੰਮੀ ਹੋਈ ਬਰਫ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਲਾਨਾ ਯਾਤਰਾ ਤਹਿਤ ਸੰਗਤ ਵਾਸਤੇ ਗੁਰਦੁਆਰੇ ਦੇ ਕਿਵਾੜ 23 ਮਈ ਨੂੰ ਖੋਲੇ ਜਾਣਗੇ। ਜਦੋਂ ਕਿ ਯਾਤਰਾ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਤੋਂ 20 ਮਈ ਨੂੰ ਪਹਿਲੇ ਜਥੇ ਦੀ ਰਵਾਣਗੀ ਨਾਲ ਆਰੰਭ ਹੋਵੇਗੀ।
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਦਾਅਵਾ ਕਰਦਿਆਂ ਕਿਹਾ ਹੈ ਕਿ ਭਾਜਪਾ ਵੱਲੋਂ ਚੋਣ ਕਮਿਸ਼ਨ ਨਾਲ ਮਿਲ ਕੇ ਯੂ ਪੀ ਜ਼ਿਮਨੀ ਚੋਣਾਂ ’ਚ ‘ਰਣਨੀਤਕ ਤੌਰ ਉੱਤੇ ਚੋਣ ਅਧਿਕਾਰੀਆਂ ਦੀ ਤਾਇਨਾਤੀ ਕਰਨ ਦੀ ਪ੍ਰਕਿਰਿਆ ਨੂੰ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਹੂ-ਬ-ਹੂ ਲਾਗੂ’ ਕੀਤਾ ਗਿਆ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਗੱਲਾਂ ਦੇ ਬਾਵਜੂਦ ਦੀਦੀ (ਮਮਤਾ ਬੈਨਰਜੀ) ਜਿੱਤ ਦਰਜ ਕਰੇਗੀ।
ਇੱਥੇ ਪਾਰਟੀ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਯਾਦਵ ਨੇ ਦਹੁਰਾਇਆ ਕਿ ਚੋਣ ਕਮਿਸ਼ਨ ਸੰਵਿਧਾਨਕ ਸੰਸਥਾ ਹੈ, ਜਿਸਨੂੰ ਨਿਰਪੱਖ ਰਹਿਣਾ ਚਾਹੀਦਾ ਹੈ। ਇਸ ਨੂੰ ਕਿਸੇ ਖ਼ਿਲਾਫ਼ ਪੱਖਪਾਤ ਨਹੀਂ ਕਰਨਾ ਚਾਹੀਦਾ, ਨਿਰਪੱਖ ਰਹਿਣਾ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਹਾਲਾਂਕਿ, ਰਾਮਪੁਰ ਸਮੇਤ ਯੂ ਪੀ ਵਿੱਚ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਇਸ ਗੱਲ ਦਾ ਖ਼ੁਲਾਸਾ ਹੋਇਆ ਸੀ ਕਿਵੇਂ ਪ੍ਰੀਜ਼ਾਈਡਿੰਗ ਅਫ਼ਸਰਾਂ, ਸਟਾਫ਼ ਅਤੇ ਅਧਿਕਾਰੀਆਂ ਦੀ ਚੁਣ-ਚੁਣ ਕੇ ਨਿਯੁਕਤੀ ਤੇ ਤਾਇਨਾਤੀ ਕੀਤੀ ਗਈ ਸੀ। ਹੋ ਸਕਦਾ ਹੈ ਕਿ ਭਾਜਪਾ ਨੇ ਚੋਣ ਕਮਿਸ਼ਨ ਨਾਲ ਮਿਲ ਕੇ ਯੂ ਪੀ ਵਿੱਚ ਟਰਾਇਲ ਕੀਤਾ ਹੋਵੇ। ਤੁਸੀਂ ਇਸ ਨੂੰ ਰਿਹਰਸਲ ਵੀ ਆਖ ਸਕਦੇ ਹੋ।

