ਫੋਨਾਂ ‘ਤੇ ਅਚਾਨਕ ਵੱਜੀ ਖ਼ਤਰੇ ਦੀ ਘੰਟੀ ਨੇ ਲੋਕਾਂ ਵਿੱਚ ਘਬਰਾਹਟ ਪੈਦਾ ਕਰ ਦਿੱਤੀ ਹੈ। ਕਈ ਲੋਕਾਂ ਨੂੰ ਇਕੋ ਸਮੇਂ ਐਮਰਜੈਂਸੀ ਅਲਰਟ ਮਿਲਣ ਨਾਲ ਇਹ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਹ ਅਲਰਟ ਆਮ ਤੌਰ ‘ਤੇ ਸਰਕਾਰ ਵੱਲੋਂ ਜਾਰੀ ਕੀਤੇ ਜਾਂਦੇ ਹਨ ਤਾਂ ਜੋ ਕਿਸੇ ਸੰਭਾਵਿਤ ਖ਼ਤਰੇ ਜਾਂ ਐਮਰਜੈਂਸੀ ਸਥਿਤੀ ਬਾਰੇ ਲੋਕਾਂ ਨੂੰ ਪਹਿਲਾਂ ਹੀ ਸੂਚਿਤ ਕੀਤਾ ਜਾ ਸਕੇ।

