ਅਰੁਣਾਚਲ ਦੀਆਂ ਥਾਵਾਂ ਦੇ ਨਾਂ ਬਦਲਣ ਦੀਆਂ ਕੋਸ਼ਿਸ਼ ਰੱਦ

News Online
1 Min Read

ਆਪਣਾ ਪੰਜਾਬ ਮੀਡੀਆ : ਭਾਰਤ ਨੇ ਅੱਜ ਅਰੁਣਾਚਲ ਪ੍ਰਦੇਸ਼ ਦੀਆਂ ਕੁਝ ਥਾਵਾਂ ਦੇ ਨਾਮ ਬਦਲਣ ਦੇ ਚੀਨ ਦੇ ਕਦਮ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ। ਭਾਰਤ ਨੇ ਕਿਹਾ ਕਿ ਅਜਿਹੇ ਦਾਅਵੇ ਅਤੇ ਬੇਬੁਨਿਆਦ ਕਹਾਣੀਆਂ ਘੜਨ ਦੀਆਂ ਕੋਸ਼ਿਸ਼ਾਂ ਇਸ ‘ਅਟੱਲ ਸੱਚਾਈ’ ਨੂੰ ਨਹੀਂ ਬਦਲ ਸਕਦੀਆਂ ਕਿ ਇਹ ਇਲਾਕੇ ਭਾਰਤੀ ਖੇਤਰ ਦਾ ਅਨਿੱਖੜਵਾਂ ਅੰਗ ਹਨ। ਭਾਰਤ ਨੇ ਕਿਹਾ ਕਿ ਚੀਨ ਨੂੰ ਅਜਿਹੀਆਂ ਕਾਰਵਾਈਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜੋ ਸਬੰਧਾਂ ਵਿੱਚ ਨਾਂਪੱਖੀ ਸੋਚ ਪੈਦਾ ਕਰਦੀਆਂ ਹਨ ਅਤੇ ਆਪਸੀ ਸਮਝ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਕਮਜ਼ੋਰ ਕਰਦੀਆਂ ਹਨ।

ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ, ‘‘ਭਾਰਤ, ਚੀਨੀ ਪੱਖ ਵੱਲੋਂ ਉਨ੍ਹਾਂ ਥਾਵਾਂ ਨੂੰ ਕਾਲਪਨਿਕ ਨਾਮ ਦੇਣ ਦੀ ਕਿਸੇ ਵੀ ਸ਼ਰਾਰਤੀ ਕੋਸ਼ਿਸ਼ ਨੂੰ ਸਿਰੇ ਤੋਂ ਰੱਦ ਕਰਦਾ ਹੈ ਜੋ ਭਾਰਤ ਦੇ ਖੇਤਰ ਦਾ ਹਿੱਸਾ ਹਨ।’’ ਉਨ੍ਹਾਂ ਕਿਹਾ, ‘‘ਚੀਨ ਵੱਲੋਂ ਝੂਠੇ ਦਾਅਵੇ ਪੇਸ਼ ਕਰਨ ਅਤੇ ਬੇਬੁਨਿਆਦ ਬਿਰਤਾਂਤ ਘੜਨ ਦੀਆਂ ਅਜਿਹੀਆਂ ਕੋਸ਼ਿਸ਼ਾਂ, ਇਸ ਅਟੱਲ ਸੱਚਾਈ ਨੂੰ ਨਹੀਂ ਬਦਲ ਸਕਦੀਆਂ ਕਿ ਇਹ ਸਥਾਨ ਅਤੇ ਖੇਤਰ ਜਿਨ੍ਹਾਂ ਵਿੱਚ ਅਰੁਣਾਚਲ ਪ੍ਰਦੇਸ਼ ਵੀ ਸ਼ਾਮਲ ਹੈ, ਭਾਰਤ ਦਾ ਅਨਿੱਖੜਵਾਂ ਅਤੇ ਅਟੁੱਟ ਹਿੱਸਾ ਸਨ, ਹਨ ਅਤੇ ਹਮੇਸ਼ਾ ਰਹਿਣਗੇ।

Share This Article
Leave a Comment

Leave a Reply