ਆਪਣਾ ਪੰਜਾਬ ਮੀਡਿਆ : United States ਵਿੱਚ ਤੇਲ ਦੀਆਂ ਕੀਮਤਾਂ ਵਿੱਚ ਤੇਜ਼ ਵਾਧਾ ਹੋਇਆ ਹੈ, ਜਿਸ ਨਾਲ ਸਫਰ ਅਤੇ ਡਿਲੀਵਰੀ ਸੇਵਾਵਾਂ ਮਹਿੰਗੀਆਂ ਹੋ ਗਈਆਂ ਹਨ। ਪੈਟਰੋਲ ਦੀ ਔਸਤ ਕੀਮਤ 4.09 ਡਾਲਰ ਪ੍ਰਤੀ ਗੈਲਨ ਤੱਕ ਪਹੁੰਚ ਗਈ ਹੈ, ਜਦਕਿ ਡੀਜ਼ਲ 5.53 ਡਾਲਰ ਪ੍ਰਤੀ ਗੈਲਨ ਹੋ ਗਿਆ ਹੈ।Amazon ਨੇ 17 ਅਪਰੈਲ ਤੋਂ ਥਰਡ-ਪਾਰਟੀ ਵਿਕਰੇਤਾਵਾਂ ‘ਤੇ 3.5% ਫਿਊਲ ਸਰਚਾਰਜ ਲਗਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ United States Postal Service ਵੀ ਪੈਕੇਜ ਡਿਲੀਵਰੀ ‘ਤੇ ਅਸਥਾਈ ਸਰਚਾਰਜ ਲਗਾਉਣ ਦੀ ਤਿਆਰੀ ਵਿੱਚ ਹੈ।
ਵਧਦੀਆਂ ਕੀਮਤਾਂ ਕਾਰਨ ਏਅਰਲਾਈਨਾਂ ਨੇ ਬੈਗੇਜ ਫੀਸਾਂ ਵੀ ਵਧਾ ਦਿੱਤੀਆਂ ਹਨ। ਮਾਹਰਾਂ ਮੁਤਾਬਕ ਜੇ ਜੰਗ ਲੰਬੀ ਚੱਲੀ ਤਾਂ ਸਪਲਾਈ ਚੇਨ ‘ਤੇ ਹੋਰ ਵੱਡਾ ਅਸਰ ਪੈ ਸਕਦਾ ਹੈ।
ਅਮਰੀਕਾ ਵਿੱਚ ਤੇਲ ਕੀਮਤਾਂ ਅਸਮਾਨੀ ਚੜ੍ਹੀਆਂ; ਸਫਰ ਹੋਇਆ ਮਹਿੰਗਾ
Leave a Comment

