ਸੰਸਦ ਮੈਂਬਰ ਸ਼ਸ਼ੀ ਥਰੂਰ ਦੇ ਗੰਨਮੈਨ ਅਤੇ ਡਰਾਈਵਰ ’ਤੇ ਹਮਲਾ, ਇੱਕ ਕਾਬੂ

News Online
1 Min Read

ਆਪਣਾ ਪੰਜਾਬ ਮੀਡੀਆ : ਕੇਰਲ ਦੇ ਮਲਪੁਰਮ ਜ਼ਿਲ੍ਹੇ ਦੇ ਵੰਡੂਰ ਵਿੱਚ ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਦੇ ਗੰਨਮੈਨ ਅਤੇ ਡਰਾਈਵਰ ’ਤੇ ਪੰਜ ਮੈਂਬਰੀ ਗਿਰੋਹ ਵੱਲੋਂ ਕਥਿਤ ਤੌਰ ‘ਤੇ ਕੀਤੇ ਗਏ ਹਮਲੇ ਤੋਂ ਬਾਅਦ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਵੰਡੂਰ ਪੁਲੀਸ ਅਨੁਸਾਰ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇੱਕ ਵਿਅਕਤੀ ਫਿਲਹਾਲ ਪੁਲੀਸ ਦੀ ਗ੍ਰਿਫ਼ਤ ਵਿੱਚ ਹੈ।

ਪੁਲੀਸ ਨੇ ਦੱਸਿਆ ਕਿ ਇਹ ਕੇਸ ਥਰੂਰ ਦੇ ਗੰਨਮੈਨ ਰਤੀਸ਼ ਕੇ.ਪੀ. ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ। ਐੱਫ ਆਈ ਆਰ ਅਨੁਸਾਰ ਇਹ ਘਟਨਾ ਸ਼ੁੱਕਰਵਾਰ ਸ਼ਾਮ ਕਰੀਬ 7.30 ਵਜੇ ਵੰਡੂਰ ਦੇ ਤਿਰੂਵਾਲੀ ਨੇੜੇ ਚੇਲੀਥੋਡ ਵਿਖੇ ਵਾਪਰੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਚੇਲੀਥੋਡ ਪੁਲ ‘ਤੇ ਰਸਤਾ ਜਾਮ ਸੀ ਅਤੇ ਥਰੂਰ ਕਾਂਗਰਸੀ ਆਗੂ ਏ.ਪੀ. ਅਨਿਲ ਕੁਮਾਰ ਦੀ ਚੋਣ ਮੁਹਿੰਮ ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ।ਐੱਫ ਆਈ ਆਰ ਮੁਤਾਬਕ ਦੋ ਗੱਡੀਆਂ ਵਿੱਚ ਸਵਾਰ ਮੁਲਜ਼ਮਾਂ ਨੇ ਸਾਂਸਦ ਦੀ ਗੱਡੀ ਦਾ ਰਸਤਾ ਰੋਕ ਲਿਆ। ਜਦੋਂ ਗੰਨਮੈਨ ਨੇ ਰੁਕਾਵਟ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ’ਤੇ ਅਤੇ ਡਰਾਈਵਰ ‘ਤੇ ਕਥਿਤ ਤੌਰ ‘ਤੇ ਹਮਲਾ ਕੀਤਾ ਗਿਆ।

Share This Article
Leave a Comment

Leave a Reply