New Chandigarh ਵਿੱਚ ਹੋਣ ਵਾਲੇ Punjab Kings ਦੇ ਮੈਚ ਦੀਆਂ ਟਿਕਟਾਂ ਦੀ Online ਵਿਕਰੀ ਸ਼ੁਰੂ

News Online
1 Min Read

ਆਪਣਾ ਪੰਜਾਬ ਮੀਡਿਆ : ਮੁਹਾਲੀ,ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਪੰਜਾਬ ਕਿੰਗਜ਼ ਦੇ ਦੂਜੇ ਘਰੇਲੂ ਮੈਚ ਦੀਆਂ ਟਿਕਟਾਂ ਦੀ ਔਨਲਾਈਨ ਵਿਕਰੀ ਅੱਜ ਸ਼ਾਮ 4 ਵਜੇ ਤੋਂ ‘ਡਿਸਟ੍ਰਿਕਟ’ ਐਪ ਅਤੇ ਵੈੱਬਸਾਈਟ ‘ਤੇ ਸ਼ੁਰੂ ਹੋ ਗਈ ਹੈ।

ਇਹ ਮੈਚ 11 ਅਪਰੈਲ, ਸ਼ਨਿੱਚਵਾਰ ਨੂੰ ਦੁਪਹਿਰ 3:30 ਵਜੇ ਨਿਊ ਚੰਡੀਗੜ੍ਹ ਦੇ ਨਵੇਂ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿਖੇ ਖੇਡਿਆ ਜਾਣਾ ਹੈ। ਮੈਚ ਲਈ ਜਨਰਲ ਸਟੈਂਡ ਦੀ ਟਿਕਟ 2,000 ਰੁਪਏ, ਹਾਸਪਿਟੈਲਿਟੀ ਟਿਕਟ 8,500 ਰੁਪਏ ਅਤੇ ਕਾਰਪੋਰੇਟ ਬਾਕਸ ਦੀ ਟਿਕਟ 17,500 ਰੁਪਏ ਤੋਂ ਸ਼ੁਰੂ ਹੋਵੇਗੀ।

ਮੈਚ ਦੀਆਂ ਟਿਕਟਾਂ 6 ਅਪਰੈਲ ਤੋਂ ਨਿਊ ਚੰਡੀਗੜ੍ਹ ਦੇ ਸਟੇਡੀਅਮ ਅਤੇ ਆਈ.ਐੱਸ. ਬਿੰਦਰਾ ਪੀ.ਸੀ.ਏ. ਸਟੇਡੀਅਮ, ਮੋਹਾਲੀ ਦੇ ਕਾਊਂਟਰਾਂ (ਗੇਟ ਨੰਬਰ 2 ਅਤੇ 2-ਏ) ਤੋਂ ਔਫਲਾਈਨ ਵੀ ਖਰੀਦੀਆਂ ਜਾ ਸਕਣਗੀਆਂ। ਇਸ ਤੋਂ ਇਲਾਵਾ, ਜਿਨ੍ਹਾਂ ਨੇ ਔਨਲਾਈਨ ਟਿਕਟਾਂ ਬੁੱਕ ਕੀਤੀਆਂ ਹਨ, ਉਹ ਮੈਚ ਵਾਲੇ ਦਿਨ ਨਿਊ ਚੰਡੀਗੜ੍ਹ ਦੇ ਸਟੇਡੀਅਮ ਦੀ P4 ਪਾਰਕਿੰਗ ਵਾਲੇ ਕਾਊਂਟਰ ਤੋਂ ਆਪਣੀਆਂ ਟਿਕਟਾਂ ਪ੍ਰਾਪਤ ਕਰ ਸਕਣਗੇ ਪਰ ਉੱਥੇ ਨਵੀਂ ਟਿਕਟ ਨਹੀਂ ਮਿਲੇਗੀ।ਗੁਜਰਾਤ ਟਾਈਟਨਜ਼ ਵਿਰੁੱਧ ਸੀਜ਼ਨ ਦੇ ਪਹਿਲੇ ਮੈਚ ਦੌਰਾਨ ਨਿਊ ਚੰਡੀਗੜ੍ਹ ਦੇ ਸਟੇਡੀਅਮ ਵਿੱਚ ਸਾਰੀਆਂ ਟਿਕਟਾਂ ਵਿਕ ਗਈਆਂ ਸਨ, ਜਿੱਥੇ ਦਰਸ਼ਕਾਂ ਦੇ ਭਾਰੀ ਸਮਰਥਨ ਸਦਕਾ ਪੰਜਾਬ ਕਿੰਗਜ਼ ਨੇ ਤਿੰਨ ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।

Share This Article
Leave a Comment

Leave a Reply