ਆਪਣਾ ਪੰਜਾਬ ਮੀਡੀਆ : Manjinder Singh Lalpura ਨੂੰ Punjab and Haryana High Court ਵੱਲੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ 2013 ਦੇ ਕੇਸ ਵਿੱਚ ਦਰਜ FIR ਅਤੇ 2025 ਦੇ ਸਜ਼ਾ ਫੈਸਲੇ ਨੂੰ ਰੱਦ ਕਰਦੇ ਹੋਏ ਲਾਲਪੁਰਾ ਸਮੇਤ ਹੋਰ ਪਟੀਸ਼ਨਰਾਂ ਨੂੰ ਬਰੀ ਕਰ ਦਿੱਤਾ।ਅਦਾਲਤ ਨੇ ਕਿਹਾ ਕਿ ਧਿਰਾਂ ਵਿਚਕਾਰ ਹੋਇਆ ਸਮਝੌਤਾ ਬਿਨਾਂ ਦਬਾਅ ਦੇ ਸੀ ਅਤੇ ਮਾਮਲਾ ਨਿੱਜੀ ਸੁਭਾਅ ਦਾ ਹੈ। 13 ਸਾਲ ਪੁਰਾਣੀ ਘਟਨਾ ਵਿੱਚ ਹੁਣ ਤੱਕ ਕੋਈ ਨਵਾਂ ਵਿਵਾਦ ਨਾ ਹੋਣ ਕਾਰਨ ਕਾਰਵਾਈ ਜਾਰੀ ਰੱਖਣ ਦਾ ਕੋਈ ਲਾਭ ਨਹੀਂ ਸੀ।ਸਰਕਾਰੀ ਪੱਖ ਅਤੇ ਸ਼ਿਕਾਇਤਕਰਤਾ ਵੱਲੋਂ ਵੀ ਕੋਈ ਇਤਰਾਜ਼ ਨਾ ਹੋਣ ’ਤੇ ਅਦਾਲਤ ਨੇ ਇਨਸਾਫ਼ ਦੇ ਹਿੱਤ ਵਿੱਚ ਆਪਣੀਆਂ ਸ਼ਕਤੀਆਂ ਵਰਤਦਿਆਂ ਕੇਸ ਨੂੰ ਖਤਮ ਕਰ ਦਿੱਤਾ।

