ਟਰੰਪ ਪ੍ਰਸ਼ਾਸਨ ਨੇ ਇਰਾਨ ਨੂੰ 15-ਨੁਕਾਤੀ ਜੰਗਬੰਦੀ ਯੋਜਨਾ ਦੀ ਕੀਤੀ ਪੇਸ਼ਕਸ਼

News Online
2 Min Read

ਆਪਣਾ ਪੰਜਾਬ ਮੀਡੀਆ : ਮੱਧ ਪੂਰਬ ਵਿੱਚ ਚੱਲ ਰਹੇ ਸੰਕਟ ਵਿਚਾਲੇ ਟਰੰਪ ਪ੍ਰਸ਼ਾਸਨ ਨੇ ਇਰਾਨ ਨੂੰ 15-ਨੁਕਾਤੀ ਜੰਗਬੰਦੀ ਯੋਜਨਾ ਦੀ ਪੇਸ਼ਕਸ਼ ਕੀਤੀ ਹੈ। ਇਹ ਜਾਣਕਾਰੀ ਉਸ ਵਿਅਕਤੀ ਤੋਂ ਮਿਲੀ ਹੈ ਜਿਸ ਨੂੰ ਇਸ ਯੋਜਨਾ ਦੀ ਰੂਪਰੇਖਾ ਬਾਰੇ ਦੱਸਿਆ ਗਿਆ ਸੀ ਪਰ ਇਸ ਬਾਰੇ ਉਸ ਨੂੰ ਜਨਤਕ ਤੌਰ ‘ਤੇ ਬੋਲਣ ਦੀ ਇਜਾਜ਼ਤ ਨਹੀਂ ਸੀ।

ਜੰਗਬੰਦੀ ਦੀ ਯੋਜਨਾ ਪਾਕਿਸਤਾਨ ਦੀ ਵਿਚੋਲਗੀ ਰਾਹੀਂ ਇਰਾਨ ਨੂੰ ਸੌਂਪੀ ਗਈ ਹੈ। ਉਸ ਨੇ ਅਮਰੀਕਾ ਅਤੇ ਇਰਾਨ ਵਿਚਕਾਰ ਮੁੜ ਗੱਲਬਾਤ ਦੀ ਮੇਜ਼ਬਾਨੀ ਕਰਨ ਦੀ ਪੇਸ਼ਕਸ਼ ਕੀਤੀ ਸੀ। ਇਹ ਪ੍ਰਸਤਾਵ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਅਮਰੀਕੀ ਫੌਜ 82ਵੀਂ ਏਅਰਬੋਰਨ ਡਿਵੀਜ਼ਨ ਤੋਂ ਘੱਟੋ-ਘੱਟ 1,000 ਹੋਰ ਫੌਜੀਆਂ ਨੂੰ ਬੁਲਾਉਣ ਦੀ ਤਿਆਰੀ ਕਰ ਰਹੀ ਹੈ ਤਾਂ ਜੋ ਮੱਧ ਪੂਰਬ ਵਿੱਚ ਪਹਿਲਾਂ ਤੋਂ ਮੌਜੂਦ ਲਗਪਗ 50,000 ਫੌਜੀਆਂ ਦੀ ਸਹਾਇਤਾ ​​ਕੀਤਾ ਜਾ ਸਕੇ।

 ਮੰਗਲਵਾਰ ਨੂੰ ਇਕ ਰਿਪੋਰਟ ਵਿੱਚ ਕਿਹਾ ਸੀ ਕਿ 15-ਨੁਕਾਤੀ ਯੋਜਨਾ ਇਰਾਨੀ ਅਧਿਕਾਰੀਆਂ ਨੂੰ ਸੌਂਪ ਦਿੱਤੀ ਗਈ ਹੈ। ਉੱਥੇ ਹੀ ਇਸ ਯੋਜਨਾ ਦੀ ਰੂਪਰੇਖਾ ਦੱਸਣ ਵਾਲੇ ਵਿਅਕਤੀ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੂੰ ਇਰਾਨ ਵਿਰੁੱਧ ਜੰਗ ਜਾਰੀ ਰੱਖਣ ਦੀ ਵਕਾਲਤ ਕਰ ਰਹੇ ਇਜ਼ਰਾਇਲੀ ਅਧਿਕਾਰੀ ਅਮਰੀਕੀ ਪ੍ਰਸ਼ਾਸਨ ਵੱਲੋਂ ਜੰਗਬੰਦੀ ਯੋਜਨਾ ਪੇਸ਼ ਕੀਤੇ ਜਾਣ ‘ਤੇ ਹੈਰਾਨ ਰਹਿ ਗਏ ਹਨ। ਉਸ ਵਿਅਕਤੀ ਮੁਤਾਬਕ ਅਮਰੀਕਾ ਵੱਲੋਂ ਮੱਧ ਪੂਰਬ ਵਿੱਚ ਵਾਧੂ ਫੌਜੀਆਂ ਨੂੰ ਭੇਜਣ ਅਤੇ ਜੰਗਬੰਦੀ ਦੀ ਯੋਜਨਾ ਪੇਸ਼ ਕਰਨ ਨਾਲ ਟਰੰਪ ਇਹ ਵੀ ਸੰਕੇਤ ਦੇ ਰਹੇ ਹਨ ਕਿ ਉਹ ਹਾਲਾਤ ਮੁਤਾਬਕ ਕੋਈ ਵੀ ਫੈਸਲਾ ਲੈ ਸਕਦੇ ਹਨ। ਦੂਜੇ ਪਾਸੇ ਵ੍ਹਾਈਟ ਹਾਊਸ ਨੇ ਇਸ ਮਾਮਲੇ ਉੱਤੇ ਅਜੇ ਕੋਈ ਟਿੱਪਣੀ ਨਹੀਂ ਕੀਤੀ ਹੈ।

Share This Article
Leave a Comment

Leave a Reply