ਸਰਹੱਦੀ ਜ਼ਿਲ੍ਹਿਆਂ ਲਈ 814 ਕਰੋੜ ਦੀ ਗ੍ਰਾਂਟ ਬਹਾਲ

News Online
1 Min Read

:ਆਪਣਾ ਪੰਜਾਬ ਮੀਡੀਆ : ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਲਈ 814 ਕਰੋੜ ਰੁਪਏ ਦੀ ਗ੍ਰਾਂਟ ਮੁੜ ਬਹਾਲ ਕਰ ਦਿੱਤੀ ਹੈ। ਇਸ ਰਕਮ ਨਾਲ 628 ਕਿਮੀ ਲੰਬੀਆਂ 64 ਸੜਕਾਂ ਅਤੇ 38 ਪੁਲ ਬਣਾਏ ਜਾਣਗੇ। ਜਾਖੜ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਸਮੇਂ ਸਿਰ ਫੰਡ ਵਰਤੋਂ ਨਾ ਕਰਨ ਕਾਰਨ ਇਹ ਗ੍ਰਾਂਟ ਲੈਪਸ ਹੋ ਗਈ ਸੀ। ਉਨ੍ਹਾਂ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਫੈਸਲਾ ਸੂਬੇ ਦੇ ਵਿਕਾਸ ਲਈ ਮਹੱਤਵਪੂਰਨ ਹੈ।

Share This Article
Leave a Comment

Leave a Reply