ਹਰਿਆਣਾ ‘ਚ ਕਰਾਸ ਵੋਟਿੰਗ ਮਾਮਲਾ: ਕਾਂਗਰਸ ਨੇ 4 ਵਿਧਾਇਕਾਂ ਦੇ ਨਾਂ ਕੀਤੇ ਜਨਤਕ

News Online
1 Min Read

ਆਪਣਾ ਪੰਜਾਬ ਮੀਡੀਆ : ਹਰਿਆਣਾ ਰਾਜ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਵਿੱਚ ਅੰਦਰੂਨੀ ਫੁੱਟ ਸਾਹਮਣੇ ਆ ਗਈ ਹੈ। ਪਾਰਟੀ ਨੇ ਕਰਾਸ ਵੋਟਿੰਗ ਕਰਨ ਵਾਲੇ ਪੰਜ ਵਿੱਚੋਂ ਚਾਰ ਵਿਧਾਇਕਾਂ ਦੇ ਨਾਮ ਜਨਤਕ ਕਰ ਦਿੱਤੇ ਹਨ, ਜਦਕਿ ਇੱਕ ਦਾ ਨਾਮ ਅਜੇ ਵੀ ਗੁਪਤ ਰੱਖਿਆ ਗਿਆ ਹੈ।ਪਾਰਟੀ ਇੰਚਾਰਜ ਬੀ ਕੇ ਹਰੀਪ੍ਰਸਾਦ ਮੁਤਾਬਕ, ਸ਼ੈਲੀ ਚੌਧਰੀ, ਮੁਹੰਮਦ ਇਲਿਆਸ, ਮੁਹੰਮਦ ਇਸਰਾਈਲ ਅਤੇ ਰੇਣੂ ਬਾਲਾ ਨੇ ਭਾਜਪਾ ਦੇ ਹੱਕ ਵਿੱਚ ਵੋਟਿੰਗ ਕੀਤੀ। ਕਾਂਗਰਸ ਨੇ ਚਾਰੋਂ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕਰਕੇ 7 ਦਿਨਾਂ ਵਿੱਚ ਜਵਾਬ ਮੰਗਿਆ ਹੈ।ਇਸ ਮਾਮਲੇ ਤੋਂ ਬਾਅਦ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਰਾਮ ਕੁਮਾਰ ਗੁੱਜਰ ਨੇ ਅਸਤੀਫਾ ਦੇ ਦਿੱਤਾ। ਪਾਰਟੀ ਨੇ ਚੇਤਾਵਨੀ ਦਿੱਤੀ ਹੈ ਕਿ ਜਵਾਬ ਨਾ ਮਿਲਣ ’ਤੇ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

Share This Article
Leave a Comment

Leave a Reply