ਹਿਮਾਚਲ ਨਾ ਹਟਿਆ ਤਾਂ ਅਸੀਂ ਵੀ ਐਂਟਰੀ ਟੈਕਸ ਲਾਵਾਂਗੇ: ਬੈਂਸ

News Online
1 Min Read

ਆਪਣਾ ਪੰਜਾਬ ਮੀਡੀਆ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜੇ ਹਿਮਾਚਲ ਸਰਕਾਰ ਨੇ ਵਾਹਨਾਂ ’ਤੇ ਦਾਖ਼ਲਾ ਟੈਕਸ ਨਾ ਹਟਾਇਆ ਤਾਂ ਪੰਜਾਬ ਸਰਕਾਰ ਹਿਮਾਚਲ ਪ੍ਰਦੇਸ਼ ਦੇ ਹਰ ਵਪਾਰਕ ਵਾਹਨ ’ਤੇ 1000 ਰੁਪਏ ਦਾਖ਼ਲਾ ਟੈਕਸ ਲਾਵੇਗੀ। ਇਸ ਸਬੰਧੀ ਮਤਾ ਤਿਆਰ ਹੋ ਚੁੱਕਾ ਹੈ। ਉਨ੍ਹਾਂ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨਹੋਤਰੀ ਦੇ ਉਸ ਬਿਆਨ ਦੀ ਨਿਖੇਧੀ ਕੀਤੀ ਜਿਸ ਵਿੱਚ ਉਨ੍ਹਾਂ ਦਾਖ਼ਲਾ ਟੈਕਸ ਵਾਧੇ ਨੂੰ ਪਹਿਲੀ ਅਪੈਰਲ ਤੋਂ ਲਾਗੂ ਕਰਨ ਦੀ ਗੱਲ ਆਖੀ ਹੈ।

ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਹੁਣ ਹਿਮਾਚਲ ਪ੍ਰਦੇਸ਼ ਦੇ ਵਾਹਨਾਂ ’ਤੇ ਟੈਕਸ ਲਗਾਉਣ ਤੋਂ ਪਿੱਛੇ ਨਹੀਂ ਹਟੇਗੀ। ਉਨ੍ਹਾਂ ਕਿਹਾ ਕਿ ਸਰਹੱਦ ਨੇੜਲੇ ਹਿਮਾਚਲ ਪ੍ਰਦੇਸ਼ ਦੇ ਪਿੰਡਾਂ ਦੇ ਲੋਕ ਵੀ ਟੈਕਸ ਦਾ ਵਿਰੋਧ ਕਰ ਰਹੇ ਹਨ ਕਿਉਕਿ ਉਨ੍ਹਾਂ ਦੀਆਂ ਰਿਸ਼ਤੇਦਾਰੀਆਂ ਅਤੇ ਕਾਰੋਬਾਰ ਪੰਜਾਬ ਵਿੱਚ ਹਨ। ਇਸੇ ਕਾਰਨ ਹਿਮਾਚਲ ਪ੍ਰਦੇਸ਼ ਵਿੱਚ ਹਰ ਵਰਗ ਕਾਂਗਰਸ ਸਰਕਾਰ ਤੋਂ ਦੁਖੀ ਹੈ।

Share This Article
Leave a Comment

Leave a Reply