ਇੰਪੋਰਟ ’ਤੇ ਟੈਕਸ ਲਈ ਬਦਲਵੇਂ ਕਾਨੂੰਨਾਂ ਦੀ ਵਰਤੋਂ ਕਰਾਂਗਾ: ਰਾਸ਼ਟਰਪਤੀ ਟਰੰਪ

News Online
1 Min Read

ਆਪਣਾ ਪੰਜਾਬ ਮੀਡੀਆ : ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਆਪਣੀ ਵਿਆਪਕ ਟੈਰਿਫ ਨੀਤੀ ਦੀ ਜ਼ੋਰਦਾਰ ਢੰਗ ਨਾਲ ਵਕਾਲਤ ਕੀਤੀ ਹੈ। ਉਨ੍ਹਾਂ ਭਾਰਤ ਸਣੇ ਵੱਖ-ਵੱਖ ਮੁਲਕਾਂ ’ਤੇ ਲਾਏ ਟੈਰਿਫਾਂ ਨੂੰ ‘ਸ਼ਾਨਦਾਰ ਆਰਥਿਕ ਤਬਦੀਲੀ’ ਦੱਸਿਆ। ਉਨ੍ਹਾਂ ਸੁਪਰੀਮ ਕੋਰਟ ਦੇ ਹਾਲੀਆ ਫ਼ੈਸਲੇ ਨੂੰ ਮੰਦਭਾਗਾ ਦੱਸਦਿਆਂ ਇਸ ਦੀ ਰੱਜ ਕੇ ਨੁਕਤਾਚੀਨੀ ਕੀਤੀ। ਇਸ ਮੌਕੇ ਸਦਨ ਦੇ ਚੈਂਬਰ ਵਿੱਚ ਸੁਪਰੀਮ ਕੋਰਟ ਦੇ ਉਹ ਚਾਰ ਜੱਜ ਵੀ ਮੌਜੂਦ ਸਨ, ਜਿਨ੍ਹਾਂ ਟਰੰਪ ਦੀ ਟੈਰਿਫ ਨੀਤੀ ’ਤੇ ਰੋਕ ਲਾਈ ਸੀ।

‘ਸਟੇਟ ਆਫ ਦਿ ਯੂਨੀਅਨ ਅਡਰੈੱਸ’ ਦੌਰਾਨ ਟਰੰਪ ਨੇ ਵਪਾਰਕ ਟੈਕਸਾਂ ਨੂੰ ਆਪਣੇ ਪ੍ਰਸ਼ਾਸਨ ਦੀ ਆਰਥਿਕ ਰਣਨੀਤੀ ਦਾ ਕੇਂਦਰੀ ਥੰਮ੍ਹ ਦੱਸਿਆ। ਉਨ੍ਹਾਂ ਕਿਹਾ ਕਿ ਚਾਰ ਦਿਨ ਪਹਿਲਾਂ ਅਮਰੀਕੀ ਸੁਪਰੀਮ ਕੋਰਟ ਨੇ ਮੰਦਭਾਗਾ ਫ਼ੈਸਲਾ ਦਿੱਤਾ ਪਰ ਚੰਗੀ ਖ਼ਬਰ ਹੈ ਕਿ ਲਗਪਗ ਸਾਰੇ ਮੁਲਕ ਉਨ੍ਹਾਂ ਵਪਾਰਕ ਸਮਝੌਤਿਆਂ ’ਤੇ ਕਾਇਮ ਹਨ, ਜੋ ਉਨ੍ਹਾਂ ਨੇ ਪਹਿਲਾਂ ਹੀ ਕਰ ਲਏ ਹਨ। ਉਹ ਜਾਣਦੇ ਹਨ ਕਿ ਰਾਸ਼ਟਰਪਤੀ ਹੋਣ ਦੇ ਨਾਤੇ, ਮੇਰੇ ਕੋਲ ਨਵਾਂ ਸਮਝੌਤਾ ਕਰਨ ਦੀ ਕਾਨੂੰਨੀ ਸ਼ਕਤੀ ਹੈ, ਜੋ ਉਨ੍ਹਾਂ ਲਈ ਬਹੁਤ ਮਾੜੀ ਹੋ ਸਕਦੀ ਹੈ। ਇਸ ਲਈ, ਉਹ ਉਨ੍ਹਾਂ ਇਕਰਾਰਨਾਮਿਆਂ ’ਤੇ ਕੰਮ ਜਾਰੀ ਰੱਖਣਗੇ।

Share This Article
Leave a Comment

Leave a Reply