ਅਮਰੀਕਾ ‘ਚ ਪੁਲਸ ਵਲੋਂ ਮਾਰੀ ਧੀ ਦਾ ਇਨਸਾਫ਼ ਮਿਲਣ ਤੋਂ ਪਹਿਲਾਂ ਹੀ ਪਿਓ ਦਾ ਹੋਇਆ ਦਿਹਾਂਤ

News Online
1 Min Read

ਆਪਣਾ ਪੰਜਾਬ ਮੀਡੀਆ : ਅਮਰੀਕਾ ‘ਚ ਪੁਲਸ ਵਾਹਨ ਦੀ ਟੱਕਰ ‘ਚ ਜਾਨ ਗੁਆਉਣ ਵਾਲੀ 23 ਸਾਲਾ ਭਾਰਤੀ ਵਿਦਿਆਰਥਣ ਜਾਨ੍ਹਵੀ ਕੰਦੁਲਾ ਦੇ ਪਰਿਵਾਰ ‘ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ 262 ਕਰੋੜ ਰੁਪਏ (29 ਮਿਲੀਅਨ ਡਾਲਰ) ਮੁਆਵਜ਼ੇ ਦੇ ਐਲਾਨ ਤੋਂ ਸਿਰਫ਼ 2 ਦਿਨਾਂ ਪਹਿਲਾਂ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ।

ਪਰਿਵਾਰ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਜਾਨ੍ਹਵੀ ਦੇ ਪਿਤਾ ਕੰਦੁਲਾ ਸ਼੍ਰੀਕਾਂਤ ਦਾ 10 ਫਰਵਰੀ ਨੂੰ ਕੁਰਨੂਲ ਜ਼ਿਲ੍ਹੇ ‘ਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਉਹ ਸੇਵਾਮੁਕਤ ਪੁਲਸ ਕਾਂਸਟੇਬਲ ਸਨ। ਰਿਸ਼ਤੇਦਾਰ ਨੇ ਸ਼ੁੱਕਰਵਾਰ ਨੂੰ ਦੱਸਿਆ,”ਸ਼੍ਰੀਕਾਂਤ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਅੰਡੋਨੀ ‘ਚ ਕੀਤਾ ਗਿਆ।  ਉਨ੍ਹਾਂ ਕਿਹਾ ਕਿ ਪਰਿਵਾਰ ਇਸ ਸਮੇਂ ਸੋਗ ‘ਚ ਹੈ ਅਤੇ ਮੁਆਵਜ਼ੇ ਦੀ ਰਾਸ਼ੀ ‘ਤੇ ਗੱਲ ਕਰਨਾ ਉੱਚਿਤ ਨਹੀਂ ਹੈ। ਜਾਨ੍ਹਵੀ ਸਿਆਟਲ ਸਥਿਤ ਨਾਰਥ ਈਸਟਰਨ ਯੂਨੀਵਰਸਿਟੀ ਦੇ ਕੰਪਲੈਕਸ ‘ਚ ਸੂਚਨਾ ਪ੍ਰਣਾਲੀ ‘ਚ ਮਾਸਟਰ ਡਿਗਰੀ ਦੀ ਪੜ੍ਹਾਈ ਕਰ ਰਹੀ ਸੀ।

Share This Article
Leave a Comment

Leave a Reply