ਟੰਬਲਰ ਰਿੱਜ ਦੇ ਹਾਇਰ ਸੈਕੰਡਰੀ ਸਕੂਲ ’ਚ ਗੋਲੀਬਾਰੀ ਕਰਨ ਵਾਲੀ ਔਰਤ ਦੀ ਹੋਈ ਸ਼ਨਾਖ਼ਤ

News Online
1 Min Read

ਆਪਣਾ ਪੰਜਾਬ ਮੀਡੀਆ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਬਰਫਬਾਰੀ ਵਾਲੇ ਖੇਤਰ ਟੰਬਲਰ ਰਿੱਜ ਦੇ ਹਾਇਰ ਸੈਕੰਡਰੀ ਸਕੂਲ ’ਚ ਹੋਈ ਗੋਲੀਬਾਰੀ ਬਾਰੇ ਪੁਲੀਸ ਨੇ ਮ੍ਰਿਤਕਾਂ ਦੀ ਪਛਾਣ ਸਣੇ ਹੋਰ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ ਬੰਦੂਕਧਾਰੀ ਦੀ ਸ਼ਨਾਖ਼ਤ ਜੈਸੀ ਵੈਨ ਰੂਟਸਲਾਰ (18) ਵਜੋਂ ਹੋਈ ਹੈ, ਜੋ ਉਥੋਂ ਦੀ ਰਹਿਣ ਵਾਲੀ ਸੀ।

ਪੁਲੀਸ ਨੇ ਕਿਹਾ ਕਿ ਰੂਟਸਟਾਰ ਕੋਲ ਦੋ ਹਥਿਆਰ (ਬੰਦੂਕਾਂ) ਸਨ ਜਿਸ ਨਾਲ ਪਹਿਲਾਂ ਉਸ ਨੇ ਘਰ ਵਿੱਚ ਆਪਣੀ ਮਾਂ ਅਤੇ 11 ਸਾਲਾਂ ਮਤਰੇਏ ਭਰਾ ਨੂੰ ਮਾਰਿਆ, ਫਿਰ ਸਕੂਲ ਪਹੁੰਚ ਕੇ ਇੱਕ ਅਧਿਆਪਕਾ ਅਤੇ 12 ਤੋਂ 17 ਸਾਲ ਦੇ ਕਈ ਵਿਦਿਆਰਥੀਆਂ ਨੂੰ ਗੋਲੀਆਂ ਮਾਰੀਆਂ ਜਿਨ੍ਹਾਂ ’ਚੋਂ ਪੰਜ ਦੀ ਮੌਤ ਹੋ ਗਈ। ਪੁਲੀਸ ਨੇ ਸਪੱਸ਼ਟ ਕੀਤਾ ਕਿ ਘਟਨਾ ’ਚ ਨੌਂ ਜਣੇ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਹਸਪਤਾਲ ਦਾਖਲ ਜ਼ਖ਼ਮੀਆਂ ਦੀ ਹਾਲਤ ’ਚ ਸੁਧਾਰ ਹੋ ਰਿਹਾ ਹੈ।

ਬ੍ਰਿਟਿਸ਼ ਕੋਲੰਬੀਆ ਵਿੱਚ ਕੇਂਦਰੀ ਪੁਲੀਸ ਦੇ ਇੰਚਾਰਜ ਸੁਪਰਡੈਂਟ ਡਾਇਨ ਮੈਕਡੌਨਰਡ ਨੇ ਮੌਕੇ ਦਾ ਦੌਰਾ ਕਰਨ ਮਗਰੋਂ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਪੁਲੀਸ ਇਸ ਕਤਲੇਆਮ ਪਿੱਛੇ ਬੰਦੂਕਧਾਰੀ ਦੇ ਮਕਸਦ ਦਾ ਪਤਾ ਲਾਉਣ ’ਚ ਜੁਟੀ ਹੋਈ ਹੈ।

Share This Article
Leave a Comment

Leave a Reply