ਪੰਜਾਬ ਵਿੱਚ ਡੇਰਾਵਾਦ, ਧਰਮ ਪਰਿਵਰਤਨ ਦੀ ਚੱਲ ਰਹੀ ਲਹਿਰ ਅਤੇ ਸਿੱਖੀ ਦੇ ਘਟਦੇ ਪ੍ਰਚਾਰ ਬਾਰੇ ਅਕਸਰ ਚਰਚਾ ਹੁੰਦੀ ਰਹਿੰਦੀ ਹੈ, ਜਿਸ ਲਈ SGPC, ਸਿੱਖ ਸੰਸਥਾਵਾਂ ਦਾ ਰਾਜਨੀਤਿਕਰਨ ਅਤੇ ਭੂਮਿਕਾ ’ਤੇ ਵੀ ਸਵਾਲ ਉੱਠ ਰਹੇ ਹਨ। ਇੱਕ ਮਹੱਤਵਪੂਰਨ ਤਰਕ ਇਹ ਵੀ ਦਿੱਤਾ ਜਾਂਦਾ ਹੈ ਕਿ ਅਸੀਂ ਪੰਜਾਬ ਵਿੱਚ ਰਹਿੰਦੇ ਦਲਿਤ ਭਾਈਚਾਰੇ ਨੂੰ ਪੂਰੇ ਸਤਿਕਾਰ ਨਾਲ ਆਪਣੇ ਨਾਲ ਜੋੜਨ ਵਿੱਚ ਅਸਫਲ ਰਹੇ ਹਾਂ ਤੇ ਉਹਨਾਂ ਦਾ ਬਣਦਾ ਸਤਿਕਾਰ ਨਹੀਂ ਦੇ ਸਕੇ ।

