50° ਨੇੜੇ ਪਹੁੰਚ ਗਿਆ ਤਾਪਮਾਨ! ਆਸਟ੍ਰੇਲੀਆ ’ਚ ਭਿਆਨਕ ਗਰਮੀ ਨੇ ਤੋੜੇ ਰਿਕਾਰਡ

News Online
1 Min Read

ਆਪਣਾ ਪੰਜਾਬ ਮੀਡੀਆ : ਆਸਟ੍ਰੇਲੀਆ ਇਸ ਸਮੇਂ ਭਿਆਨਕ ਗਰਮੀ ਦੀ ਲਹਿਰ (Heat wave) ਦੀ ਲਪੇਟ ‘ਚ ਹੈ, ਜਿੱਥੇ ਤਾਪਮਾਨ 50 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ ਹੈ। ਇਸ ਕਹਿਰ ਦੀ ਗਰਮੀ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਪ੍ਰਸ਼ਾਸਨ ਵਲੋਂ ਸਖ਼ਤ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ।ਵਿਕਟੋਰੀਆ ਰਾਜ ਦੇ ਦਿਹਾਤੀ ਕਸਬਿਆਂ, ਹੋਪਟਨ (Hopetoun) ਅਤੇ ਵਾਲਪਿਊਪ (Walpeup) ਵਿੱਚ ਤਾਪਮਾਨ 48.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਜੇਕਰ ਇਨ੍ਹਾਂ ਅੰਕੜਿਆਂ ਦੀ ਪੁਸ਼ਟੀ ਹੋ ਜਾਂਦੀ ਹੈ, ਤਾਂ ਇਹ 2009 ਦੇ ‘ਬਲੈਕ ਸੈਟਰਡੇ’ (Black Saturday) ਦੇ ਰਿਕਾਰਡ ਨੂੰ ਵੀ ਮਾਤ ਦੇ ਦੇਵੇਗਾ, ਜਦੋਂ ਭਿਆਨਕ ਅੱਗ ਕਾਰਨ 173 ਲੋਕਾਂ ਦੀ ਜਾਨ ਗਈ ਸੀ।ਨਿਊ ਸਾਊਥ ਵੇਲਜ਼ ਅਤੇ ਸਾਊਥ ਆਸਟ੍ਰੇਲੀਆ ‘ਚ ਵੀ ਤਾਪਮਾਨ 2019 ਦੀਆਂ ਭਿਆਨਕ ਅੱਗਾਂ ਦੌਰਾਨ ਦਰਜ ਕੀਤੇ ਗਏ ਰਿਕਾਰਡਾਂ ਨੂੰ ਪਾਰ ਕਰ ਗਿਆ ਹੈ।

Share This Article
Leave a Comment

Leave a Reply