ਪੰਜਾਬੀ ਔਰਤਾਂ ਦੀ ਵੱਖ-ਵੱਖ ਖੇਤਰਾਂ ’ਚ ਸਮਾਜਿਕ ਭੂਮਿਕਾ ਬਾਰੇ ਤਿੰਨ ਰੋਜ਼ਾ ਕਾਨਫਰੰਸ ਸ਼ੁਰੂ
ਬਰੈਂਪਟਨ : ਆਪਣਾ ਪੰਜਾਬ ਮੀਡੀਆ : ਵਿਸ਼ਵ ਪੰਜਾਬੀ ਸਭਾ ਵੱਲੋਂ ਸਥਾਨਕ ਪੰਜਾਬੀ ਭਵਨ ਵਿੱਚ ਪੰਜਾਬੀ ਔਰਤਾਂ ਦੀ ਵੱਖ-ਵੱਖ ਖੇਤਰਾਂ ਵਿੱਚ ਸਮਾਜਿਕ ਭੂਮਿਕਾ ਬਾਰੇ ਤਿੰਨ ਰੋਜ਼ਾ ਕੌਮਾਂਤਰੀ ਕਾਨਫਰੰਸ ਅੱਜ ਇੱਥੇ ਸ਼ੁਰੂ ਹੋ ਗਈ ਹੈ। ਸੰਸਦ ਮੈਂਬਰ ਸੋਨੀਆ ਸਿੱਧੂ, ਸੰਸਦ ਮੈਂਬਰ ਅਮਨ ਸੋਢੀ ਅਤੇ ਸਿਟੀ ਮੇਅਰ ਪੈਟਰਿਕ ਬਰਾਊਨ ਨੇ ਰਿਬਨ ਕੱਟ ਕੇ ਕਾਨਫਰੰਸ ਦਾ ਉਦਘਾਟਨ ਕੀਤਾ।
ਮੁੱਖ ਮਹਿਮਾਨ ਪਦਮਸ੍ਰੀ ਕਰਤਾਰ ਸਿੰਘ ਪਹਿਲਵਾਨ, ਕਹਾਣੀਕਾਰ ਵਰਿਆਮ ਸੰਧੂ, ਸੌਗੀ ਕਿੰਗ ਚਰਨਜੀਤ ਸਿੰਘ ਬਾਠ (ਅਮਰੀਕਾ), ਨਾਟਕਕਾਰ ਡਾ. ਆਤਮਜੀਤ ਸਿੰਘ, ਗੁਰੂ ਕਾਸ਼ੀ ਯੂਨੀਵਰਸਿਟੀ ਬਠਿੰਡਾ ਤੋਂ ਡਾ. ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ ਕੁਦੋਵਾਲ, ਬਲਵੀਰ ਕੌਰ ਰਾਏਕੋਟੀ, ਪ੍ਰਿੰਸੀਪਲ ਸਰਵਣ ਸਿੰਘ, ਇੰਦਰਜੀਤ ਬੱਲ, ਸੁੱਚਾ ਸਿੰਘ ਗਿੱਲ, ਪ੍ਰਿੰਸੀਪਲ ਆਤਮ ਰੰਧਾਵਾ, ਪ੍ਰਗਟ ਸਿੰਘ ਬੱਗਾ, ਸਭਾ ਦੇ ਚੇਅਰਮੈਨ ਦਲਬੀਰ ਸਿੰਘ ਕਥੂਰੀਆ ਅਤੇ ਸੁਬੇਗ ਸਿੰਘ ਕਥੂਰੀਆ ਨੇ ਸ਼ਮ੍ਹਾ ਰੌਸ਼ਨ ਕੀਤੀ। ਕਹਾਣੀਕਾਰ ਵਰਿਆਮ ਸੰਧੂ ਅਤੇ ਚਰਨਜੀਤ ਬਾਠ ਨੇ ਕਾਨਫਰੰਸ ਦੀ ਪ੍ਰਧਾਨਗੀ ਕੀਤੀ। ਡਾ. ਆਤਮਜੀਤ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਭਾਵੇਂ ਗੁਰੂ ਨਾਨਕ ਦੇਵ ਨੇ ਬਰਾਬਰੀ ਦਾ ਦਰਜਾ ਦੇਣ ਲਈ ਔਰਤਾਂ ਦੇ ਹੱਕ ਵਿੱਚ ਆਵਾਜ਼ ਚੁੱਕੀ ਪਰ ਅੱਜ ਵੀ ਔਰਤਾਂ ਦਰਬਾਰ ਸਾਹਿਬ ਵਿੱਚ ਕੀਰਤਨ ਨਹੀਂ ਕਰ ਸਕਦੀਆਂ।
ਸੰਸਦ ਮੈਂਬਰ ਸੋਨੀਆ ਸਿੱਧੂੁ ਨੇ ਕਿਹਾ ਕਿ ਮਰਦ ਦੇ ਮਨ ਵਿੱਚ ਔਰਤ ਪ੍ਰਤੀ ਵਿਤਕਰਾ ਹੈ। ਕੈਨੇਡਾ ਵਰਗੇ ਵਿਕਸਤ ਸਮਾਜ ਵਿੱਚ ਵੀ ਔਰਤ ਆਜ਼ਾਦ ਨਹੀਂ। ਇੱਥੇ ਘਰੇਲੂ ਹਿੰਸਾ ਜਾਰੀ ਹੈ ਪਰ ਨਵੇਂ ਪ੍ਰਸੰਗ ’ਚ ਪਾੜਾ ਘਟਿਆ ਹੈ। ਵਰਿਆਮ ਸੰਧੂ ਨੇ ਕਿਹਾ ਕਿ ਔਰਤ ਆਪਣੀ ਯੋਗਤਾ ਨਾਲ ਹਰ ਖੇਤਰ ਵਿੱਚ ਅੱਗੇ ਲੰਘ ਰਹੀ ਹੈ। ਪ੍ਰਿੰਸੀਪਲ ਸਰਵਣ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਬਰਾਬਰੀ ਲਈ ਲਾਸਾਨੀ ਕਦਮ ਚੁੱਕਣੇ ਚਾਹੀਦੇ ਹਨ। ਔਰਤ ਵਰਗ ਦੇ ਸਨਮਾਨ ਲਈ ਅੱਗੇ ਆਉਣ ਦੀ ਲੋੜ ਹੈ।
ਇਸ ਮੌਕੇ ਲਹਿੰਦੇ ਪੰਜਾਬ ਤੋਂ ਸ਼ਾਇਰ ਬਾਬਾ ਨਜ਼ਮੀ, ਗੁਰਜਤਿੰਦਰ ਰੰਧਾਵਾ ਅਮਰੀਕਾ, ਡਾ. ਕੰਵਲਜੀਤ ਕੌਰ ਢਿੱਲੋਂ, ਜਗੀਰ ਸਿੰਘ ਕਾਹਲੋਂ, ਰੂਪ ਕਾਹਲੋਂ, ਜਸਵਿੰਦਰ ਬਿੱਟਾ, ਅੰਮ੍ਰਿਤਪਾਲ ਚੜ੍ਹਦੀ ਕਲਾ, ਹਰਦਿਆਲ ਝੀਤਾ, ਹੁਸਨੈਨ ਲਾਹੌਰ, ਅਕਾਲੀ ਆਗੂ ਬੇਅੰਤ ਸਿੰਘ ਧਾਲੀਵਾਲ, ਸਤਿੰਦਰਪਾਲ ਸਿੱਧਵਾਂ ਰੇਡੀਓ ਹੋਸਟ, ਪਰਮਜੀਤ ਵਿਰਦੀ, ਪਰਮਜੀਤ ਕੌਰ ਦਿਓਲ, ਨਿਰਮਲਜੀਤ ਕੌਰ ਰੰਧਾਵਾ, ਰਾਜਵੰਤ ਕੌਰ ਸੰਧੂ, ਡਾ. ਆਰ ਐੱਸ ਝਾਂਜੀ, ਦਲਜੀਤ ਗੇਦੂ, ਡਾ. ਬਲਵਿੰਦਰ ਧਾਲੀਵਾਲ, ਸ਼ਮੀਲ, ਪੱਤਰਕਾਰ ਬਰਿੰਦਰ ਸਿੰਘ, ਨਾਟਕਕਾਰ ਨਾਹਰ ਔਜਲਾ, ਬਲਜਿੰਦਰ ਲੇਲਨਾ, ਡਾ. ਸੁਖਨੈਨ ਕਲਾਸੀਕਲ ਗਾਇਕ, ਡਾ. ਗੁਰਨਾਮ ਕੌਰ ਪਟਿਆਲਾ, ਗੁਰਦਿਆਲ ਬੱਲ, ਪ੍ਰਕਾਸ਼ ਸਿੰਘ ਗਿੱਲ, ਬੁੱਧ ਸਿੰਘ ਗਰੇਵਾਲ ਡਿਪਟੀ ਡਾਇਰੈਕਟਰ, ਹਰਜੀਤ ਗਿੱਲ ਟੀ ਵੀ ਹੋਸਟ, ਡਾ. ਲਾਲ ਸਿੰਘ ਬਰਾੜ, ਮੋਹਨ ਗਿੱਲ ਸਰੀ ਅਤੇ ਡਾ. ਸ਼ਿੰਗਾਰਾ ਸਿੰਘ ਚੰਡੀਗੜ੍ਹ ਹਾਜਟਨ


