ਵਾਸ਼ਿੰਗਟਨ : ਆਪਣਾ ਪੰਜਾਬ ਮੀਡੀਆ : ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ H-1B ਵੀਜ਼ਾ ਪ੍ਰੋਗਰਾਮ ਨੂੰ “completely broken” ਕਰਾਰ ਦਿੰਦਿਆਂ ਇਸ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਹਮਾਇਤ ਕੀਤੀ ਹੈ। 1 ਅਕਤੂਬਰ 2026 ਨੂੰ ਦਿੱਤੇ ਇੱਕ ਬਿਆਨ ਵਿੱਚ ਵੈਂਸ ਨੇ ਦੋਸ਼ ਲਾਇਆ ਕਿ ਕੁਝ ਕੰਪਨੀਆਂ ਇਸ ਪ੍ਰੋਗਰਾਮ ਦੀ ਵਰਤੋਂ ਅਮਰੀਕੀ ਕਰਮਚਾਰੀਆਂ ਦੀ ਥਾਂ ਘੱਟ ਤਨਖ਼ਾਹ ਵਾਲੇ ਵਿਦੇਸ਼ੀ ਕਾਮਿਆਂ ਨੂੰ ਰੱਖਣ ਲਈ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ੀ ਉੱਚ-ਕੁਸ਼ਲ ਪ੍ਰਤਿਭਾ ਨੂੰ ਅਮਰੀਕਾ ਲਿਆਉਣ ਅਤੇ ਸਿਰਫ਼ ਸਸਤੀ ਮਜ਼ਦੂਰੀ ਲਈ H-1B ਦੀ ਵਰਤੋਂ ਕਰਨ ਵਿਚ ਫ਼ਰਕ ਕੀਤਾ ਜਾਣਾ ਚਾਹੀਦਾ ਹੈ।
ਵੈਂਸ ਨੇ ਕਿਹਾ ਕਿ ਜਦੋਂ ਤੱਕ H-1B ਪ੍ਰੋਗਰਾਮ ਮੌਜੂਦ ਹੈ, ਅਮਰੀਕੀ ਕਾਮਿਆਂ ਦੀ ਸੁਰੱਖਿਆ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਟਰੰਪ ਪ੍ਰਸ਼ਾਸਨ ਵੱਲੋਂ H-1B ਨਾਲ ਜੁੜੀਆਂ ਪਾਬੰਦੀਆਂ ਅਤੇ ਫੀਸਾਂ ਨੂੰ ਵੀ ਇਸੇ ਉਦੇਸ਼ ਨਾਲ ਜੋੜਿਆ। ਇਸ ਦੌਰਾਨ H-1B ਨਾਲ ਜੁੜੀ $100,000 ਫੀਸ ਨੂੰ ਲੈ ਕੇ ਅਦਾਲਤੀ ਮਾਮਲੇ ਵੀ ਚੱਲ ਰਹੇ ਹਨ ਅਤੇ 1 ਅਕਤੂਬਰ ਨੂੰ ਇੱਕ ਹੋਰ ਫੈਡਰਲ ਜੱਜ ਨੇ ਨਵੀਆਂ H-1B ਪਟੀਸ਼ਨਾਂ ’ਤੇ ਇਸ ਫੀਸ ਨੂੰ ਲਾਗੂ ਕਰਨ ਤੋਂ ਰੋਕ ਦਿੱਤਾ ਸੀ।
ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦਾ ਵੱਡਾ ਬਿਆਨ: H-1B ਵੀਜ਼ਾ ਪ੍ਰੋਗਰਾਮ ਨੂੰ ਦੱਸਿਆ “ਪੂਰੀ ਤਰ੍ਹਾਂ ਖ਼ਰਾਬ”, ਖ਼ਤਮ ਕਰਨ ਦੀ ਹਮਾਇਤ
Leave a Comment


