ਪਾਕਿਸਤਾਨ ਸਣੇ ਅੱਠ ਦੇਸ਼ਾਂ ਵਿੱਚ ਕਰਵਾਇਆ ਜਾਵੇਗਾ ਟੂਦੂਜਾ ਸ਼ੋਅ ਕੈਲਗਰੀ, ਤੀਜਾ ਵੈਨਕੂਵਰ ਅਤੇ ਚੌਥਾ ਸ਼ੋਅ ਕੈਲੇਫੋਰਨੀਆ ਵਿਚ ਹੋਵੇਗਾ
ਟੋਰਾਂਟੋ :ਆਪਣਾ ਪੰਜਾਬ ਮੀਡੀਆ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ‘ਹੋਲੋਗ੍ਰਾਮ ਟੂਰ’ ਦਾ ਅਧਿਕਾਰਤ ਐਲਾਨ ਹੋ ਗਿਆ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ‘ਸਾਈਨ ਟੂ ਗੌਡ ਵਰਲਡ ਟੂਰ’ ਜਲਦ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਸ ਦਾ ਪਹਿਲਾ ਸ਼ੋਅ 9 ਅਕਤੂਬਰ ਨੂੰ ਟੋਰਾਂਟੋ ਵਿੱਚ ਕਰਵਾਇਆ ਜਾਵੇਗਾ। ਦੂਜਾ ਸ਼ੋਅ ਕੈਲਗਰੀ, ਤੀਜਾ ਵੈਨਕੂਵਰ ਅਤੇ ਚੌਥਾ ਸ਼ੋਅ ਕੈਲੇਫੋਰਨੀਆ ਵਿਚ ਹੋਵੇਗਾ।
ਆਪਣੇ ਇੰਸਟਾਗ੍ਰਾਮ ਖਾਤੇ ’ਤੇ ਵੀਡੀਓ ਸਾਂਝੀ ਕਰਦਿਆਂ ਬਲਕੌਰ ਸਿੰਘ ਨੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, ‘ਬੇਸ਼ੱਕ ਸਿੱਧੂ ਸਰੀਰਕ ਤੌਰ ’ਤੇ ਸਾਡੇ ਵਿਚਕਾਰ ਨਹੀਂ ਹੈ, ਪਰ ਉਸ ਦੀ ਕਲਾ ਇਸ ਆਧੁਨਿਕ ਡਿਜੀਟਲ ਤਕਨੀਕ ਰਾਹੀਂ ਹਮੇਸ਼ਾ ਅਮਰ ਰਹੇਗੀ। ਪ੍ਰਸ਼ੰਸਕਾਂ ਲਈ ਇਹ ਸ਼ੋਅ ਬੇਹੱਦ ਭਾਵੁਕ ਪਲ ਹੋਵੇਗਾ, ਜਿੱਥੇ ਉਹ ਆਪਣੇ ਮਹਿਬੂਬ ਗਾਇਕ ਨੂੰ ਮੁੜ ਸਟੇਜ ’ਤੇ ਗਾਉਂਦਿਆਂ ਮਹਿਸੂਸ ਕਰ ਸਕਣਗੇ।
ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀ ਤਕਨੀਕ ਪਹਿਲਾਂ ਮਾਈਕਲ ਜੈਕਸਨ ਅਤੇ ਟੁਪੈਕ ਵਰਗੇ ਕਲਾਕਾਰਾਂ ਲਈ ਹੀ ਵਰਤੀ ਗਈ ਹੈ। ਸਿੱਧੂ ਮੂਸੇਵਾਲਾ ਇਸ ਸੂਚੀ ਵਿੱਚ ਸ਼ਾਮਲ ਹੋਣ ਵਾਲਾ ਪਹਿਲਾ ਪੰਜਾਬੀ ਕਲਾਕਾਰ ਹੋਵੇਗਾ। ਇਹ ਸ਼ੋਅ ਭਾਰਤ, ਪਾਕਿਸਤਾਨ ਸਮੇਤ 8 ਦੇਸ਼ਾਂ ਵਿੱਚ ਦਿਖਾਇਆ ਜਾਵੇਗਾ। ਪਾਕਿਸਤਾਨ ਵਿੱਚ ਸ਼ੋਅ ਕਰ ਕੇ ਸਿੱਧੂ ਵੱਲੋਂ ਉੱਥੋਂ ਦੇ ਪ੍ਰਸ਼ੰਸਕਾਂ ਨਾਲ ਕੀਤਾ ਵਾਅਦਾ ਵੀ ਪੂਰਾ ਕੀਤਾ ਜਾਵੇਗਾ।


