ਨਿਊਯਾਰਕ : ਆਪਣਾ ਪੰਜਾਬ ਮੀਡੀਆ : ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ (UNGA81) ਦੇ ਮੌਕੇ ’ਤੇ ਕਈ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਅਤੇ ਆਗੂਆਂ ਨਾਲ ਦੁਵੱਲੀਆਂ ਮੁਲਾਕਾਤਾਂ ਕੀਤੀਆਂ। ਇਨ੍ਹਾਂ ਗੱਲਬਾਤਾਂ ਦੌਰਾਨ ਖੇਤਰੀ ਅਤੇ ਵਿਸ਼ਵ ਪੱਧਰੀ ਘਟਨਾਕ੍ਰਮ ਦੇ ਨਾਲ-ਨਾਲ ਭਾਰਤ ਦੇ ਦੁਵੱਲੇ ਸਬੰਧਾਂ ਅਤੇ ਬਹੁਪੱਖੀ ਸਹਿਯੋਗ ਦੀ ਸਮੀਖਿਆ ਕੀਤੀ ਗਈ। ਜੈਸ਼ੰਕਰ ਨੇ ਐਂਟੀਗੁਆ ਅਤੇ ਬਾਰਬੂਡਾ ਦੇ ਪ੍ਰਧਾਨ ਮੰਤਰੀ ਗੈਸਟਨ ਬਰਾਊਨ ਨਾਲ ਵਿਕਾਸ ਭਾਈਵਾਲੀ, ਸਮਰੱਥਾ ਨਿਰਮਾਣ ਅਤੇ ਜਲਵਾਯੂ ਸਹਿਯੋਗ ਬਾਰੇ ਵਿਚਾਰ-ਵਟਾਂਦਰਾ ਕੀਤਾ।
ਇਸ ਤੋਂ ਇਲਾਵਾ ਉਨ੍ਹਾਂ ਨੇ ਬ੍ਰਿਟੇਨ ਦੇ ਵਿਦੇਸ਼ ਮੰਤਰੀ ਐੱਡ ਮਿਲੀਬੈਂਡ ਨਾਲ ਮੁਲਾਕਾਤ ਕਰਕੇ ਸੰਘਰਸ਼ਾਂ ਕਾਰਨ ਪੈਦਾ ਹੋ ਰਹੀਆਂ ਖੁਰਾਕ ਅਤੇ ਊਰਜਾ ਸਬੰਧੀ ਵਿਸ਼ਵ ਚੁਣੌਤੀਆਂ ਅਤੇ ਦੁਵੱਲੇ ਸਬੰਧਾਂ ’ਤੇ ਚਰਚਾ ਕੀਤੀ। ਮਿਸਰ ਅਤੇ ਜੌਰਡਨ ਦੇ ਵਿਦੇਸ਼ ਮੰਤਰੀਆਂ ਨਾਲ ਪੱਛਮੀ ਏਸ਼ੀਆ ਅਤੇ ਮੱਧ ਪੂਰਬ ਦੇ ਖੇਤਰੀ ਹਾਲਾਤਾਂ ਦੀ ਸਮੀਖਿਆ ਹੋਈ। ਤਾਜਿਕਿਸਤਾਨ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਦੁਵੱਲੇ ਸਹਿਯੋਗ, ਮਾਲਦੀਵ ਨਾਲ ਦੁਵੱਲੇ ਅਤੇ ਬਹੁਪੱਖੀ ਸਹਿਯੋਗ ਅਤੇ ਘਾਨਾ ਨਾਲ ਸਬੰਧ ਮਜ਼ਬੂਤ ਕਰਨ ਦੇ ਮੁੱਦੇ ਵੀ ਵਿਚਾਰ ਅਧੀਨ ਰਹੇ।
ਜੈਸ਼ੰਕਰ ਨੇ UNGA81 ਦੌਰਾਨ ਵਿਸ਼ਵ ਆਗੂਆਂ ਨਾਲ ਕੀਤੀਆਂ ਅਹਿਮ ਮੁਲਾਕਾਤਾਂ
Leave a Comment


