ਟਾਂਡਾ ਉੜਮੁੜ : ਆਪਣਾ ਪੰਜਾਬ ਮੀਡੀਆ – ਬਿਆਸ ਦਰਿਆ ‘ਚ ਪਾਣੀ ਓਵਰਫਲੋਅ ਹੋਣ ਕਾਰਨ ਪਿੰਡ ਅਬਦੁੱਲਾਪੁਰ ਅਤੇ ਹੋਰ ਪਿੰਡ ਹੜ੍ਹ ਦੇ ਪਾਣੀ ‘ਚ ਘਿਰ ਗਏ ਹਨ। ਇਸ ਦੌਰਾਨ ਹੀ ਜਿੱਥੇ ਕੁਝ ਦਿਨ ਪਹਿਲਾਂ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਗਿਆ ਸੀ ਉੱਥੇ ਹੀ ਅੱਜ ਜ਼ਿਆਦਾ ਪਾਣੀ ਦਾ ਵਹਾਅ ਦੇਖਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ 2 ਸਰੂਪ ਪਿੰਡ ਅਬਦੁੱਲਾਪੁਰ ਦੇ ਗੁਰਦੁਆਰਾ ਸਾਹਿਬ ਤੋਂ ਪੂਰਨ ਮਰਿਆਦਾ ਅਨੁਸਾਰ ਪਿੰਡ ਮਿਆਣੀ ਵਿੱਚ ਲਿਆਂਦੇ ਗਏ।ਇਸ ਮੌਕੇ ਵਿਧਾਇਕ ਜਸਬੀਰ ਸਿੰਘ ਰਾਜਾ ਨੇ ਵਿਸ਼ੇਸ਼ ਤੌਰ ‘ਤੇ ਸੇਵਾ ਨਿਭਾਉਂਦੇ ਹੋਏ ਪਿੰਡ ਵਾਸੀਆਂ ਦਾ ਸਹਿਯੋਗ ਕੀਤਾ । ਇਸੇ ਦੌਰਾਨ ਹੀ ਸੰਗਤ ਵੱਲੋਂ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਸੀ ਤੇ ਸਭਨਾਂ ਦੇ ਭਲੇ ਦੀ ਕਾਮਨਾ ਕੀਤੀ ਜਾ ਰਹੀ ਸੀ।
ਜ਼ਿਕਰਯੋਗ ਹੈ ਕਿ ਲਗਾਤਾਰ ਬਾਰਿਸ਼ ਦੇ ਹੋਣ ਕਾਰਨ ਅਤੇ ਪੌਂਗ ਡੈਮ ਤੋਂ ਪਾਣੀ ਛੱਡਣ ਕਾਰਨ ਬਿਆਸ ਦਰਿਆ ਓਵਰਫਲੋਅ ਹੋਣ ਕਾਰਨ ਪਾਣੀ ਨੇੜਲੇ ਪਿੰਡਾਂ ਵਿੱਚ ਵੜ ਚੁੱਕਾ ਹੈ, ਜਿਸ ਕਾਰਨ ਲੋਕਾਂ ਨੂੰ ਆਪਣੇ ਘਰ ਅਤੇ ਸਮਾਨ ਛੱਡ ਕੇ ਸੁਰੱਖਿਤ ਸਥਾਨਾਂ ‘ਤੇ ਜਾਣ ਲਈ ਮਜ਼ਬੂਰ ਹੋਣਾ ਪਿਆ ਹੈ।
ਬਿਆਸ ਦਰਿਆ ‘ਚ ਪਾਣੀ ਓਵਰਫਲੋ ਹੋਣ ਉਪਰੰਤ ਗੁਰੂਘਰ ਤੋਂ ਮਰਯਾਦਾ ਸਹਿਤ ਸੁਰੱਖਿਅਤ ਥਾਂ ‘ਤੇ ਲਿਆਂਦੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ
Leave a Comment

