Diljit Dosanjh ਦੀ ‘ਦ ਟੂਨਾਈਟ ਸ਼ੋਅ’ ਵਿੱਚ ਸ਼ਾਨਦਾਰ ਵਾਪਸੀ

News Online
1 Min Read

ਆਪਣਾ ਪੰਜਾਬ ਮੀਡੀਆ : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਜਿੰਮੀ ਫੈਲਨ ਦੇ ਮਸ਼ਹੂਰ ਸ਼ੋਅ ‘The Tonight Show’ ਵਿੱਚ ਨਜ਼ਰ ਆਉਣ ਵਾਲੇ ਹਨ। ਦੋ ਸਾਲ ਪਹਿਲਾਂ ਆਪਣੀ ਪਹਿਲੀ ਪੇਸ਼ਕਾਰੀ ਤੋਂ ਬਾਅਦ, ਦਿਲਜੀਤ ਹੁਣ ਦੁਬਾਰਾ ਇਸ ਮੰਚ ‘ਤੇ ਧਮਾਲ ਪਾਉਣ ਲਈ ਤਿਆਰ ਹਨ।

ਦਿਲਜੀਤ ਨੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਸਟੂਡੀਓ ਦੇ ਦਰਵਾਜ਼ੇ ‘ਤੇ ਖੜ੍ਹੇ ਕਹਿ ਰਹੇ ਹਨ, “ਕਿਹਾ ਸੀ ਨਾ ਕਿ ਇੱਕ ਵਾਰ ਪੰਜਾਬੀ ਆ ਜਾਣ ਤਾਂ ਛੇਤੀ ਨਹੀਂ ਜਾਂਦੇ…ਜਿੰਮੀ ਫੈਲਨ ਆ ਗਏ ਓਏ।” ਇਸ ਵੀਡੀਓ ਦੇ ਪਿੱਛੇ ਉਨ੍ਹਾਂ ਦਾ ਨਵਾਂ ਗੀਤ ‘ਮੋਰਨੀ’ ਚੱਲ ਰਿਹਾ ਹੈ।

ਸ਼ੋਅ ਦੇ ਅਧਿਕਾਰਤ ਪੇਜ ਵੱਲੋਂ ਸਾਂਝੀ ਕੀਤੀ ਵੀਡੀਓ ਵਿੱਚ ਦਿਲਜੀਤ ਮੇਜ਼ਬਾਨ ਜਿੰਮੀ ਫੈਲਨ ਨੂੰ ਭੰਗੜੇ ਦੇ ਸਟੈੱਪਸ ਸਿਖਾਉਂਦੇ ਨਜ਼ਰ ਆ ਰਹੇ ਹਨ। ਦੋਵੇਂ ਕਲਾਕਾਰ ਇਕੱਠੇ ਨੱਚਦੇ ਅਤੇ ਹੱਸਦੇ ਬਹੁਤ ਖੁਸ਼ ਦਿਖਾਈ ਦੇ ਰਹੇ ਹਨ। ਜਿੰਮੀ ਫੈਲਨ ਨੇ ਦਿਲਜੀਤ ਨੂੰ ਆਪਣੇ ਹੱਥਾਂ ਨਾਲ ਲਿਖਿਆ ਇੱਕ ‘ਥੈਂਕ ਯੂ ਨੋਟ’ ਵੀ ਭੇਜਿਆ ਹੈ, ਜਿਸ ਵਿੱਚ ਉਨ੍ਹਾਂ ਨੇ ਦਿਲਜੀਤ ਦੀ ਵਾਪਸੀ ਲਈ ਧੰਨਵਾਦ ਕੀਤਾ।

Share This Article
Leave a Comment

Leave a Reply