ਮੈਂਬਰ ਪਾਰਲੀਮੈਂਟ ਗ੍ਰੇਗ ਫਲੇਮਿੰਗ ਨੇ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਭਰੀ ਹਾਜ਼ਰੀ

News Online
1 Min Read

ਆਪਣਾ ਪੰਜਾਬ ਮੀਡੀਆ : Greg Fleming, ਜੋ ਕਿ ਮਾਊਂਗਾਕੀਕੀ ਇਲੈਕਟੋਰੇਟ ਦੇ ਮੈਂਬਰ ਪਾਰਲੀਮੈਂਟ ਹਨ, ਹਾਲ ਹੀ ਵਿੱਚ ਨਿਊਜ਼ੀਲੈਂਡ ਸਰਕਾਰ ਦੇ ਵਫ਼ਦ ਨਾਲ ਭਾਰਤ ਦੌਰੇ ‘ਤੇ ਗਏ ਸਨ। ਇਸ ਦੌਰੇ ਦੌਰਾਨ ਉਹਨਾਂ ਨੇ ਵਿਸ਼ੇਸ਼ ਤੌਰ ‘ਤੇ ਪੰਜਾਬ ਦਾ ਦੌਰਾ ਕੀਤਾ ਅਤੇ ਅੰਮ੍ਰਿਤਸਰ ਵਿਖੇ Sri Darbar Sahib ਵਿਖੇ ਨਤਮਸਤਕ ਹੋ ਕੇ ਦਰਸ਼ਨ ਕੀਤੇ।

ਨਿਊਜ਼ੀਲੈਂਡ ਵਾਪਸੀ ਤੋਂ ਬਾਅਦ ਅੱਜ ਉਹ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿੱਚ ਵਿਸ਼ੇਸ਼ ਦੀਵਾਨਾਂ ਵਿੱਚ ਸ਼ਾਮਿਲ ਹੋਏ। ਇਸ ਮੌਕੇ ਉਨ੍ਹਾਂ ਨੇ ਸੰਗਤ ਨਾਲ ਦਰਬਾਰ ਸਾਹਿਬ ਦੇ ਦਰਸ਼ਨਾਂ ਦੌਰਾਨ ਪ੍ਰਾਪਤ ਕੀਤੇ ਆਪਣੇ ਆਤਮਿਕ ਅਨੁਭਵ ਅਤੇ ਭਾਵਨਾਵਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਦਰਬਾਰ ਸਾਹਿਬ ਦੀ ਸ਼ਾਂਤੀ, ਸੇਵਾ ਅਤੇ ਸਮਰਪਣ ਦੀ ਭਾਵਨਾ ਨੇ ਉਨ੍ਹਾਂ ‘ਤੇ ਗਹਿਰਾ ਪ੍ਰਭਾਵ ਛੱਡਿਆ।

ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੇਵਾਦਾਰਾਂ ਵੱਲੋਂ ਗ੍ਰੇਗ ਫਲੇਮਿੰਗ ਨੂੰ ਸਨਮਾਨ ਸਵਰੂਪ ਸਰੋਪਾ ਭੇਟ ਕਰਕੇ ਸਤਿਕਾਰਿਆ ਗਿਆ। ਸੰਗਤ ਵੱਲੋਂ ਵੀ ਉਨ੍ਹਾਂ ਦੀ ਹਾਜ਼ਰੀ ਦਾ ਸਵਾਗਤ ਕੀਤਾ ਗਿਆ ਅਤੇ ਨਿਊਜ਼ੀਲੈਂਡ ਵਿੱਚ ਵੱਖ-ਵੱਖ ਭਾਈਚਾਰਿਆਂ ਦਰਮਿਆਨ ਮਜ਼ਬੂਤ ਸਾਂਝ ਦੀ ਕਦਰ ਕੀਤੀ ਗਈ।

Share This Article
Leave a Comment

Leave a Reply