ਪੈਰੋਲ ਦੌਰਾਨ ਫ਼ਰਾਰ ਹੋਣ ਵਾਲੇ ਕੈਦੀਆਂ ’ਚ ਪੰਜਾਬ ਬਣਿਆ ਮੋਹਰੀ

News Online
1 Min Read

ਆਪਣਾ ਪੰਜਾਬ ਮੀਡੀਆ : ਕੌਮੀ ਜੇਲ੍ਹ ਸੂਚਨਾ ਪੋਰਟਲ ਦੇ ਤਾਜ਼ਾ ਅੰਕੜਿਆਂ ਮੁਤਾਬਕ ਪੈਰੋਲ ਦੌਰਾਨ ਫਰਾਰ ਹੋਣ ਵਾਲੇ ਕੈਦੀਆਂ ਦੇ ਮਾਮਲੇ ਵਿੱਚ ਪੰਜਾਬ ਦੇਸ਼ ਵਿੱਚ ਪਹਿਲੇ ਨੰਬਰ ’ਤੇ ਹੈ। ਰਿਪੋਰਟ ਅਨੁਸਾਰ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਪੈਰੋਲ ’ਤੇ ਗਏ 154 ਕੈਦੀ ਵਾਪਸ ਨਹੀਂ ਮੁੜੇ, ਜਦਕਿ 9 ਕੈਦੀ ਹਸਪਤਾਲ ਤੋਂ ਭੱਜਣ ਵਿੱਚ ਸਫਲ ਰਹੇ, ਜਿਨ੍ਹਾਂ ਵਿੱਚੋਂ ਪੰਜ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਵਿੱਚ ਅੱਧੀ ਦਰਜਨ ਮਹਿਲਾ ਕੈਦੀਆਂ ਵੀ ਸ਼ਾਮਲ ਹਨ ਜੋ ਪੈਰੋਲ ਮਗਰੋਂ ਵਾਪਸ ਨਹੀਂ ਆਈਆਂ।

ਇਸ ਸੂਚੀ ਵਿੱਚ ਗੁਜਰਾਤ 87 ਅਤੇ ਮਹਾਰਾਸ਼ਟਰ 85 ਫਰਾਰ ਕੈਦੀਆਂ ਨਾਲ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਹਨ। ਜੇਲ੍ਹ ਨਿਯਮਾਂ ਅਨੁਸਾਰ ਕੈਦੀ ਨਿਰਧਾਰਤ ਮਿਆਦ ਬਾਅਦ ਪੈਰੋਲ ਦੇ ਹੱਕਦਾਰ ਹੁੰਦੇ ਹਨ ਅਤੇ ਸਮੇਂ ’ਤੇ ਵਾਪਸੀ ਨਾ ਕਰਨ ’ਤੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ।

ਇਸ ਵੇਲੇ ਪੰਜਾਬ ਦੀਆਂ ਜੇਲ੍ਹਾਂ ਵਿੱਚ 36 ਹਜ਼ਾਰ ਤੋਂ ਵੱਧ ਬੰਦੀ ਮੌਜੂਦ ਹਨ ਅਤੇ ਮਾਮਲਿਆਂ ਸਬੰਧੀ ਜਾਂਚ ਜਾਰੀ ਹੈ।

Share This Article
Leave a Comment

Leave a Reply