ਸਾਬਕਾ ਮੁੱਖ ਮੰਤਰੀ ਨੇ ਭਾਜਪਾ ਦੇ ਦਾਅਵਿਆਂ ਨੂੰ ਫੋਕਾ ਦਿੱਤਾ ਕਰਾਰ
ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਸਿਰਫ਼ ਇੱਕ ਸੀਟ (ਨਵੀਂ ਦਿੱਲੀ ਵਿਧਾਨ ਸਭਾ ਹਲਕੇ) ਤੋਂ ਚੋਣ ਲੜਨਗੇ। ਉਧਰ, ਭਾਜਪਾ ਆਗੂ ਦਾਅਵੇ ਕਰ ਰਹੇ ਸਨ ਕਿ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਤੋਂ ਹਾਰਨ ਦੇ ਡਰ ਤੋਂ ਦਿੱਲੀ ਵਿਧਾਨ ਸਭਾ ਚੋਣਾਂ ਦੂਜੀ ਸੀਟ ਤੋਂ ਲੜਨਗੇ। ਕੇਜਰੀਵਾਲ ਨੇ ਇਨ੍ਹਾਂ ਦਾਅਵਿਆਂ ਦਾ ਖੰਡਨ ਕੀਤਾ ਹੈ।
2013 ਤੋਂ ਨਵੀਂ ਦਿੱਲੀ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਕੇਜਰੀਵਾਲ ਇਸ ਵਾਰ ਦਿੱਲੀ ਦੇ ਦੋ ਸਾਬਕਾ ਮੁੱਖ ਮੰਤਰੀਆਂ ਦੇ ਪੁੱਤਰਾਂ ਦੇ ਖਿਲਾਫ਼ ਤਿਕੋਣੇ ਮੁਕਾਬਲੇ ਵਿੱਚ ਫਸੇ ਹੋਏ ਹਨ। ਭਾਜਪਾ ਨੇ ਸਾਬਕਾ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਦੇ ਪੁੱਤਰ ਪਰਵੇਸ਼ ਵਰਮਾ ਨੂੰ ਟਿਕਟ ਦਿੱਤੀ ਹੈ।
ਭਾਜਪਾ ਦੇ ਦਾਅਵਿਆਂ ਬਾਰੇ ਪੁੱਛੇ ਜਾਣ ’ਤੇ ਕੇਜਰੀਵਾਲ ਨੇ ਕਿਹਾ ਕਿ ਉਹ ਸਿਰਫ ਇਕ ਸੀਟ ਤੋਂ ਚੋਣ ਲੜ ਰਿਹਾ ਹੈ।ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਐਕਸ ’ਤੇ ਇਕ ਪੋਸਟ ਵਿੱਚ ਦਾਅਵਾ ਕੀਤਾ ਹੈ ਕਿ ਨਵੀਂ ਦਿੱਲੀ ਤੋਂ ਆਪਣੀ ਹਾਰ ਦੇ ਡਰੋਂ ਕੇਜਰੀਵਾਲ ਆਪਣੇ ਹਲਕੇ ਵਿਚ ਵੋਟਰ ਸੂਚੀ ਬਾਰੇ ‘ਬੇਬੁਨਿਆਦ ਦੋਸ਼’ ਲਗਾ ਰਹੇ ਹਨ ਅਤੇ ਦੋ ਸੀਟਾਂ ਤੋਂ ਚੋਣ ਲੜਨ ਦੀ ‘ਗੱਲਬਾਤ’ ਕਰ ਰਹੇ ਹਨ।